19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਾਮੂਲੀ ਤਕਰਾਰ ਮਗਰੋਂ ਪਿਉ-ਪੁੱਤ ਨੇ ਮਾਰੀ ਨਹਿਰ ਵਿਚ ਛਾਲ

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਮੰਦਭਾਗੀ ਘਟਨਾ ਵਾਪਰਨ ਦਾ ਸਮਾਚਾਰ ਹੈ। ਸ਼ਹਿਰ ਦੀ ਥਾਣਾ ਸਿਟੀ ਸਾਹਮਣੇ ਸਬਜੀ ਮੰਡੀ ਵਿਚ ਸਬਜ਼ੀ ਅਤੇ ਫਰੂਟ ਦਾ ਕਾਰੋਬਾਰ ਕਰਦੇ...

Ad Position 21
No active advertisement
ਅਜੀਤ ਡੈਸਕ 20-05-2026

ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਮੰਦਭਾਗੀ ਘਟਨਾ ਵਾਪਰਨ ਦਾ ਸਮਾਚਾਰ ਹੈ। ਸ਼ਹਿਰ ਦੀ ਥਾਣਾ ਸਿਟੀ ਸਾਹਮਣੇ ਸਬਜੀ ਮੰਡੀ ਵਿਚ ਸਬਜ਼ੀ ਅਤੇ ਫਰੂਟ ਦਾ ਕਾਰੋਬਾਰ ਕਰਦੇ ਆ ਰਹੇ ਪਿਉ ਅਤੇ ਪੁੱਤ ਵਿਚਕਾਰ ਮਾਮੂਲੀ ਤਕਰਾਰ ਹੋਈ। ਇਸ ਮਗਰੋਂ ਪੁੱਤ ਨੇ ਗੁੱਸੇ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ 'ਤੇ ਪਿੰਡ ਝਬੇਲਵਾਲੀ ਨੇੜੇ ਨਹਿਰ ਵਿਚ ਛਾਲ ਮਾਰ ਦਿੱਤੀ, ਮਗਰ ਹੀ ਪਹੁੰਚੇ ਉਸ ਦੇ ਪਿਤਾ ਨੇ ਪੁੱਤ ਨੂੰ ਵੇਖਦਿਆਂ ਨਹਿਰ ਵਿਚ ਛਾਲ ਮਾਰ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਪੁੱਤ ਨੂੰ ਬਚਾਉਣ ਦੀ ਖਾਤਰ ਪਿਉ ਨੇ ਨਹਿਰ ਵਿਚ ਛਾਲ ਮਾਰੀ ਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਖਬਰ ਲਿਖੇ ਜਾਣ ਤੱਕ ਕੋਈ ਗੋਤਾਖੋਰ ਵਗੈਰਾ ਉਨ੍ਹਾਂ ਨੂੰ ਲੱਭਣ ਲਈ ਨਹੀਂ ਪਹੁੰਚੇ ਸਨ। ਪਿਤਾ ਦਾ ਨਾਂਅ ਮੱਖਣ ਸਿੰਘ ਅਤੇ ਪੁੱਤਰ ਦਾ ਨਾਂਅ ਹਰਤੇਜ ਸਿੰਘ ਕਾਕੂ ਦੱਸਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਕੂੜਾ ਸੁੱਟ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਿਆ ਜਾਵੇ ਹਲਵਾਰਾ ਏਅਰਪੋਰਟ ਦਾ ਨਾਂਅ - ਭਗਵੰਤ ਮਾਨ
Ad Position 24