19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਾਕਿ 'ਚ ਲਸ਼ਕਰ ਦੇ ਅੱਤਵਾਦੀ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਅਤੇ ਲਹਿੰਦੇ ਪੰਜਾਬ 'ਚ ਖ਼ੂੰਖ਼ਾਰ ਅਤੇ ਵੱਖ-ਵੱਖ ਮੁਲਕਾਂ ਲਈ ਲੋੜੀਂਦੇ ਅੱਤਵਾਦੀਆਂ ਨੂੰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਇਸੇ ਸਿਲਸਿਲੇ 'ਚ ਬੀਤੇ ਦਿਨ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਲਸ਼ਕਰ-ਏ-ਤੋਇਬਾ ਦੇ ਚੀਫ਼ ਮੌਲਾਨਾ ਹਾਫ਼ਿਜ਼ ਸਈਦ ਦੇ ਸਮੂਹ ਨਾਲ ਸੰਬੰਧਿਤ ਫ਼ਰਮਾਨ ਅਲੀ ਨਾਗਰਾ ਨੂੰ ਨਿਸ਼ਾਨਾ ਬਣਾਇਆ ਗਿਆ | ਉਸ ਦੀ ਰਾਤ ਨੂੰ ਮੁਰੀਦਕੇ ਸ਼ਹਿਰ 'ਚ ਸੜਕ ਦੇ ਵਿਚਕਾਰ ...

Ad Position 21
No active advertisement
ਅਜੀਤ ਡੈਸਕ 21-05-2026

ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਅਤੇ ਲਹਿੰਦੇ ਪੰਜਾਬ 'ਚ ਖ਼ੂੰਖ਼ਾਰ ਅਤੇ ਵੱਖ-ਵੱਖ ਮੁਲਕਾਂ ਲਈ ਲੋੜੀਂਦੇ ਅੱਤਵਾਦੀਆਂ ਨੂੰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਇਸੇ ਸਿਲਸਿਲੇ 'ਚ ਬੀਤੇ ਦਿਨ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਲਸ਼ਕਰ-ਏ-ਤੋਇਬਾ ਦੇ ਚੀਫ਼ ਮੌਲਾਨਾ ਹਾਫ਼ਿਜ਼ ਸਈਦ ਦੇ ਸਮੂਹ ਨਾਲ ਸੰਬੰਧਿਤ ਫ਼ਰਮਾਨ ਅਲੀ ਨਾਗਰਾ ਨੂੰ ਨਿਸ਼ਾਨਾ ਬਣਾਇਆ ਗਿਆ | ਉਸ ਦੀ ਰਾਤ ਨੂੰ ਮੁਰੀਦਕੇ ਸ਼ਹਿਰ 'ਚ ਸੜਕ ਦੇ ਵਿਚਕਾਰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਇਸ ਹਮਲੇ ਦੀ ਸੀ. ਸੀ. ਟੀ. ਵੀ. ਫੁਟੇਜ਼ 'ਚ ਹਮਲਾਵਰਾਂ ਨੂੰ ਨਾਗਰਾ 'ਤੇ ਗੋਲੀਆਂ ਚਲਾਉਂਦਿਆਂ ਵੇਖਿਆ ਜਾ ਸਕਦਾ ਹੈ | ਉਸ ਦੇ ਜਨਾਜ਼ੇ ਦੀ ਨਮਾਜ਼ ਮੁਰੀਦਕੇ 'ਚ ਲਸ਼ਕਰ ਦੇ ਹੈੱਡਕੁਆਟਰ ਮਰਕਜ਼-ਏ-ਤੋਇਬਾ ਵਿਖੇ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਲਮਾਨ ਖਾਨ ਹਸਪਤਾਲ ਦੇ ਬਾਹਰ ਪੈਪਰਾਜ਼ੀ 'ਤੇ ਭੜਕੇ ਅਗਲੀ ਖ਼ਬਰ 'ਆਪ' ਨੇ ਪੰਜਾਬ ਸੋਸ਼ਲ ਮੀਡੀਆ ਵਿੰਗ ਲਈ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ
Ad Position 24