18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਸਹਾਇਕ ਦੀ ਹੱਤਿਆ ਮਾਮਲੇ 'ਚ ਇਕ ਹੋਰ ਗਿ੍ਫ਼ਤਾਰ

ਨਵੀਂ ਦਿੱਲੀ/ਬਲੀਆ, 21 ਮਈ (ਪੀ.ਟੀ.ਆਈ.) ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਸੀ.ਬੀ.ਆਈ. ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਸਹਾਇਕ ਚੰਦਰਨਾਥ ਰਥ ਦੀ ਹੱਤਿਆ ਦੇ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਇੱਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ¢ਮੁਲਜ਼ਮ ਦੀ ਪਛਾਣ ਨਵੀਨ ਕੁਮਾਰ ਸਿੰਘ (35) ਵਜੋਂ ਹੋਈ ਹੈ, ਜੋ ਕਿ ਬਲੀਆ ਦੇ ਫੇਫਨਾ ਥਾਣਾ ਖੇਤਰ ਦੇ ਥਮਹਨਪੁਰਾ ਪਿੰਡ ਦਾ ਰਹਿਣ ਵਾਲਾ ਹੈ¢ ਨਵੀਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਬਲੀਆ ਦਾ ਇੱਕ ਬਦਨਾਮ ...

Ad Position 21
No active advertisement
ਅਜੀਤ ਡੈਸਕ 22-05-2026

ਨਵੀਂ ਦਿੱਲੀ/ਬਲੀਆ, 21 ਮਈ (ਪੀ.ਟੀ.ਆਈ.) ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਸੀ.ਬੀ.ਆਈ. ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਸਹਾਇਕ ਚੰਦਰਨਾਥ ਰਥ ਦੀ ਹੱਤਿਆ ਦੇ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਇੱਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ¢ਮੁਲਜ਼ਮ ਦੀ ਪਛਾਣ ਨਵੀਨ ਕੁਮਾਰ ਸਿੰਘ (35) ਵਜੋਂ ਹੋਈ ਹੈ, ਜੋ ਕਿ ਬਲੀਆ ਦੇ ਫੇਫਨਾ ਥਾਣਾ ਖੇਤਰ ਦੇ ਥਮਹਨਪੁਰਾ ਪਿੰਡ ਦਾ ਰਹਿਣ ਵਾਲਾ ਹੈ¢ ਨਵੀਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਬਲੀਆ ਦਾ ਇੱਕ ਬਦਨਾਮ ਅਪਰਾਧੀ ਗਿਆਨੇਂਦਰ ਪ੍ਰਤਾਪ ਸਿੰਘ ਉਰਫ਼ ਮੰਨੂ 7 ਮਈ ਨੂੰ ਉਸ ਨੂੰ ਮਿਲਿਆ ਸੀ¢ ਉਸ ਦੇ ਨਾਲ ਦੋ ਹੋਰ ਵਿਅਕਤੀ ਸਨ, ਜਿਨ੍ਹਾਂ ਦੀ ਪਛਾਣ ਰਾਜ ਕੁਮਾਰ ਸਿੰਘ ਅਤੇ ਗੋਲੂ ਸਿੰਘ ਵਜੋਂ ਹੋਈ ਹੈ¢ਨਵੀਨ ਨੇ ਦਾਅਵਾ ਕੀਤਾ ਕਿ ਫਿਰ ਮੰਨੂ ਨੇ ਉਸਨੂੰ ਹਥਿਆਰਾਂ ਨਾਲ ਭਰਿਆ ਇੱਕ ਬੈਗ ਦਿੱਤਾ¢ਅਧਿਕਾਰੀਆਂ ਨੇ ਕਿਹਾ ਕਿ ਰਾਜ ਕੁਮਾਰ ਸਿੰਘ ਨੂੰ ਕਤਲ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਮੰਨੂ ਅਤੇ ਗੋਲੂ ਸਿੰਘ ਅਜੇ ਵੀ ਫਰਾਰ ਹਨ¢ ਜ਼ਿਕਰਯੋਗ ਹੈ ਕਿ 6 ਮਈ ਨੂੰ , ਚੰਦਰਨਾਥ ਰਥ ਨੂੰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਨੇੜਿਓਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਮਦਰੱਸਿਆਂ 'ਚ 'ਵੰਦੇ ਮਾਤਰਮ' ਗਾਉਣਾ ਲਾਜ਼ਮੀ: ਵਿਰੋਧੀ ਪਾਰਟੀਆਂ ਨੇ ਬੰਗਾਲ ਸਰਕਾਰ ਦੇ ਕਦਮ ਨੂੰ 'ਮਨਮਾਨੀ' ਦੱਸਿਆ ਅਗਲੀ ਖ਼ਬਰ ਰਾਂਚੀ 'ਚ 27 ਨਕਸਲੀਆਂ ਵਲੋਂ ਆਤਮ ਸਮਰਪਣ
Ad Position 24