16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬੰਗਲਾਦੇਸ਼ ’ਚ ਭਿਆਨਕ ਸੜਕ ਹਾਦਸਾ, ਲੋਹੇ ਦੀਆਂ ਰਾਡਾਂ ਨਾਲ ਭਰਿਆ ਟਰੱਕ ਪਲਟਿਆ, 15 ਦੀ ਮੌਤ

ਢਾਕਾ, 25 ਮਈ- ਬੰਗਲਾਦੇਸ਼ ਦੇ ਇਕ ਮੁੱਖ ਹਾਈਵੇਅ 'ਤੇ ਲੋਹੇ ਦੀਆਂ ਰਾਡਾਂ ਨਾਲ ਭਰਿਆ ਇਕ ਟਰੱਕ ਪਲਟਣ ਨਾਲ ਪੰਦਰਾਂ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ....

Ad Position 21
No active advertisement
ਅਜੀਤ ਡੈਸਕ 25-05-2026

ਢਾਕਾ, 25 ਮਈ- ਬੰਗਲਾਦੇਸ਼ ਦੇ ਇਕ ਮੁੱਖ ਹਾਈਵੇਅ 'ਤੇ ਲੋਹੇ ਦੀਆਂ ਰਾਡਾਂ ਨਾਲ ਭਰਿਆ ਇਕ ਟਰੱਕ ਪਲਟਣ ਨਾਲ ਪੰਦਰਾਂ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਦੁਖਦਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ 10 ਦਿਨਾਂ ਦੀ ਈਦ ਅਲ-ਅਧਾ ਛੁੱਟੀ ਲਈ ਆਪਣੇ ਜੱਦੀ ਸ਼ਹਿਰਾਂ ਵੱਲ ਜਾ ਰਹੇ ਸਨ। ਸਥਾਨਕ ਫਾਇਰ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਇਹ ਹਾਦਸਾ ਜਮੁਨਾ ਪੁਲ ਦੇ ਪੂਰਬੀ ਪਾਸੇ ਵਾਪਰਿਆ, ਜੋ ਬੰਗਲਾਦੇਸ਼ ਦੇ ਉੱਤਰ-ਪੱਛਮੀ ਹਿੱਸੇ ਨੂੰ ਕੇਂਦਰੀ ਹਿੱਸੇ ਨਾਲ ਜੋੜਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਖਮੀਆਂ ਨੂੰ ਨੇੜਲੇ ਇਲਾਕਿਆਂ ਦੇ ਲੋਕਾਂ ਦੀ ਮਦਦ ਨਾਲ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ। ਸਥਾਨਕ ਪੁਲਿਸ ਦੇ ਅਨੁਸਾਰ ਟਰੱਕ ਵਿਚ ਲੋਹੇ ਦੀਆਂ ਰਾਡਾਂ ਦੇ ਨਾਲ-ਨਾਲ ਕੁਝ ਯਾਤਰੀ ਵੀ ਸਨ। ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਤਾਂਗੈਲ ਦੇ ਕਾਲੀਹਾਟੀ ਉਪ-ਜ਼ਿਲ੍ਹੇ ਵਿਚ ਪਲਟ ਗਿਆ। ਤਾਂਗੈਲ ਦੀ ਵਧੀਕ ਪੁਲਿਸ ਸੁਪਰਡੈਂਟ ਫੌਜੀਆ ਹਬੀਬ ਖਾਨ ਨੇ ਕਿਹਾ ਕਿ ਟਰੱਕ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਟੋਗ੍ਰਾਮ ਤੋਂ ਉੱਤਰ-ਪੱਛਮੀ ਖੇਤਰ ਵੱਲ ਜਾ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 28 ਮਈ (ਵੀਰਵਾਰ) ਨੂੰ ਬਕਰੀਦ ਦੀ ਛੁੱਟੀ ਦਾ ਐਲਾਨ ਅਗਲੀ ਖ਼ਬਰ ਚੰਡੀਗੜ੍ਹ-ਜ਼ੀਰਕਪੁਰ ਬਾਰਡਰ 'ਤੇ ਹੰਗਾਮਾ, ਪੀ.ਆਰ.ਟੀ.ਸੀ ਬੱਸ ਕਰਮਚਾਰੀਆਂ 'ਤੇ ਕੁੱਟਮਾਰ ਦੇ ਦੋਸ਼
Ad Position 24