ਰਾਏਕੋਟ 26 ਮਈ (ਬਲਵਿੰਦਰ ਸਿੰਘ ਲਿੱਤਰ)- ਜਿਵੇਂਕਿ ਪਹਿਲਾਂ ਉਮੀਦ ਸੀ ਕਿ ਰਾਏਕੋਟ ਸ਼ਹਿਰ ਦੇ 2 ਵਾਰਡਾਂ ਵਿੱਚ ਨਗਰ ਕੌਂਸਲ ਦੀ ਚੋਣ ਖੂਨੀ ਝੜਪ ਦਾ ਰੂਪ ਲੈ ਸਕਦੀ ਹੈ, ਉਸੇ ਮੁਤਾਬਿਕ ਅੱਜ ਸਵੇਰੇ ਵਾਰਡ ਨੰਬਰ-04 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੇਵ ਸਿੰਘ ਜੱਗਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਮਰਥਕਾਂ ਵੱਲੋਂ ਗੰਭੀਰ ਰੂਪ ’ਚ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਬੀਤੀ ਕੱਲ੍ਹ ਰਾਤ ਵੀ ਇੰਨ੍ਹਾਂ ਦੋਵੇਂ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਰਾਏਕੋਟ ਸ਼ਹਿਰ ਵਿੱਚ ਜ਼ੰਮ ਕੇ ਲੜਾਈ ਝਗੜਾ ਹੋਇਆ ਸੀ ਪ੍ਰੰਤੂ ਨਾ ਤਾਂ ਪੁਲਿਸ ਅਤੇ ਨਾ ਹੀ ਪ੍ਰਸ਼ਾਸਨ ਨੇ ਇਸ ਲੜ੍ਹਾਈ ਤੋਂ ਕੋਈ ਸਬਕ ਲਿਆ।ਜਿਸ ਦੇ ਚੱਲਦੇ ਅੱਜ ਸਵੇਰੇ ਜਦੋਂ ਜਗਦੇਵ ਸਿੰਘ ਜੱਗਾ ਚੋਣ ਲਈ ਆਪਣੇ ਬੂਥ ਵੱਲ ਨੂੰ ਜਾ ਰਿਹਾ ਸੀ ਤਾਂ ‘ਆਪ’ ਪਾਰਟੀ ਦੇ ਸਮਰਥਕਾਂ ਨੇ ਉਸ ’ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜਖ਼ਮੀ ਕਰ ਦਿੱਤਾ।ਜਿਸ ਨੂੰ ਪਹਿਲਾਂ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸਦੀ ਗੰਭੀਰ ਹਾਲਤ ਦੇਖਦੇ ਹੋਏ ਡੀ.ਐੱਮ.ਸੀ ਹਸਪਤਾਲ ਲੁਧਿਆਣਾ ਰੈਫਰ ਕੀਤਾ ਗਿਆ
ਤਾਜ਼ਾ ਖ਼ਬਰਾਂ
Free
ਰਾਏਕੋਟ ਦੇ ਵਾਰਡ ਨੰਬਰ-04 ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਪਰ ‘ਆਪ’ ਸਮਰਥਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਰਾਏਕੋਟ 26 ਮਈ (ਬਲਵਿੰਦਰ ਸਿੰਘ ਲਿੱਤਰ)- ਜਿਵੇਂਕਿ ਪਹਿਲਾਂ ਉਮੀਦ ਸੀ ਕਿ ਰਾਏਕੋਟ ਸ਼ਹਿਰ ਦੇ 2 ਵਾਰਡਾਂ ਵਿੱਚ ਨਗਰ ਕੌਂਸਲ ਦੀ ਚੋਣ ਖੂਨੀ ਝੜਪ ਦਾ ਰੂਪ ਲੈ ਸਕਦੀ ਹੈ, ਉਸੇ ਮੁਤਾਬਿਕ....
ਅਜੀਤ ਡੈਸਕ
26-05-2026