15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਹਿਲੀ ਜਮਾਤ ਦਾ ਬੱਚਾ ਅੱਜ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਸਕੱਤਰੇਤ ਵਿਖੇ ਆ ਕੇ ਮਿਲਿਆ

ਆਨੰਦਪੁਰ ਸਾਹਿਬ, 26 ਮਈ (ਜਸਵੰਤ ਸਿੰਘ ਜੱਸ)-ਗੁਰਰਹਿਮਤਵੀਰ ਸਿੰਘ ਨਾਂ ਦਾ, ਪਹਿਲੀ ਜਮਾਤ ਦਾ ਬੱਚਾ ਅੱਜ ਤਖ਼ਤ ਸ਼੍ਰੀ ਕੇਸਗੜ ਸਾਹਿਬ...

Ad Position 21
No active advertisement
ਅਜੀਤ ਡੈਸਕ 26-05-2026

ਆਨੰਦਪੁਰ ਸਾਹਿਬ, 26 ਮਈ (ਜਸਵੰਤ ਸਿੰਘ ਜੱਸ)-ਗੁਰਰਹਿਮਤਵੀਰ ਸਿੰਘ ਨਾਂ ਦਾ, ਪਹਿਲੀ ਜਮਾਤ ਦਾ ਬੱਚਾ ਅੱਜ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਸਕੱਤਰੇਤ ਵਿਖੇ ਆ ਕੇ ਮਿਲਿਆ। ਇਸ ਬੱਚੇ ਤੇ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ। ਇਸ ਬੱਚੇ ਨੂੰ ਫ਼ਾਰਸੀ ਵਾਲਾ ਜ਼ਫਰਨਾਮਾ ਪੂਰਾ ਕੰਠ ਹੈ। ਇਸ ਦੇ ਨਾਲ ਹੀ ਇਸ ਨੂੰ ਉਰਦੂ, ਅਰਬੀ, ਫ਼ਾਰਸੀ ਅਤੇ ਗੁਰਮੁਖੀ ਦੇ ਅੱਖਰਾਂ ਦੀ ਪੂਰੀ ਜਾਣਕਾਰੀ ਹੈ। ਬੱਚੇ ਦੀ ਕਾਪੀ ਦੇਖਣ ਦੇ ਪਤਾ ਲੱਗਾ ਕਿ ਉਸ ਨੇ ਉਸ ਵਿੱਚ ਗ੍ਰੀਕ, ਕਜ਼ਾਕ ਅਤੇ ਹੋਰ ਵੀ ਕਈ ਸਾਰੀਆਂ ਭਾਸ਼ਾਵਾਂ ਤੇ ਅੱਖਰ ਲਿਖੇ ਹਨ ਅਤੇ ਜਿਨਾਂ ਦੀ ਉਹ ਜਾਣਕਾਰੀ ਵੀ ਰੱਖਦਾ ਹੈ। ਇਹ ਬੱਚਾ ਪਹਿਲੀ ਜਮਾਤ ਵਿੱਚ ਪੜ੍ਹਦਾ ਹੋਇਆ ਬਾਕੀ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ। ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਦੇ ਸਮਰਥਕ ਤੇ ਹੋਇਆ ਜਾਨਲੇਵਾ ਹਮਲਾ, ਦਫ਼ਤਰ ਦੇ ਤੋੜੇ ਸ਼ੀਸ਼ੇ ਅਗਲੀ ਖ਼ਬਰ ਅਕਾਲੀ ਦਲ ਨੇ ਭਿੱਖੀਵਿੰਡ ਦੀਆ ਚੋਣਾ ਵਿਚ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ
Ad Position 24