14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲਾਈਟ ਸ਼ੋਅ ਦੌਰਾਨ ਸਿਡਨੀ ਬੰਦਰਗਾਹ 'ਚ ਡਿੱਗੇ ਡਰੋਨ

ਸਿਡਨੀ, 26 ਮਈ (ਇੰਟ.)-ਸਿਡਨੀ ਦੇ ਡਾਰਲਿੰਗ ਹਾਰਬਰ 'ਤੇ ਇੱਕ ਪ੍ਰਸਿੱਧ ਸਰਦੀਆਂ ਦੇ ਲਾਈਟ ਸ਼ੋਅ ਦੌਰਾਨ ਅਸਮਾਨ ਤੋਂ ਲਗਭਗ 90 ਡਰੋਨ ਕਰੈਸ਼ ਹੋ ਕੇ ਸਿਡਨੀ ਬੰਦਰਗਾਹ 'ਚ ਡਿੱਗ ਗਏ | ਵਿਵਿਡ ਸਿਡਨੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਤਕਨੀਕੀ ਕਾਰਨਾਂ ਕਰਕੇ ਇਹ ਹਾਦਸਾ ਵਾਪਰਿਆ, ਜਿਸਦੇ ਚਲਦੇ ਹੁਣ ਕਈ ਆਉਣ ਵਾਲੇ ਸ਼ੋਅ...

Ad Position 21
No active advertisement
ਅਜੀਤ ਡੈਸਕ 27-05-2026

ਸਿਡਨੀ, 26 ਮਈ (ਇੰਟ.)-ਸਿਡਨੀ ਦੇ ਡਾਰਲਿੰਗ ਹਾਰਬਰ 'ਤੇ ਇੱਕ ਪ੍ਰਸਿੱਧ ਸਰਦੀਆਂ ਦੇ ਲਾਈਟ ਸ਼ੋਅ ਦੌਰਾਨ ਅਸਮਾਨ ਤੋਂ ਲਗਭਗ 90 ਡਰੋਨ ਕਰੈਸ਼ ਹੋ ਕੇ ਸਿਡਨੀ ਬੰਦਰਗਾਹ 'ਚ ਡਿੱਗ ਗਏ | ਵਿਵਿਡ ਸਿਡਨੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਤਕਨੀਕੀ ਕਾਰਨਾਂ ਕਰਕੇ ਇਹ ਹਾਦਸਾ ਵਾਪਰਿਆ, ਜਿਸਦੇ ਚਲਦੇ ਹੁਣ ਕਈ ਆਉਣ ਵਾਲੇ ਸ਼ੋਅ ਰੱਦ ਕਰ ਦਿੱਤੇ ਗਏ ਹਨ | ਸੋਮਵਾਰ ਦੇ ਸ਼ੋਅ ਦੀ ਫੁਟੇਜ 'ਚ ਦਰਜਨਾਂ ਡਰੋਨ ਰਾਤ ਦੇ ਅਸਮਾਨ ਤੋਂ ਡਿੱਗਦੇ ਹੋਏ ਕੈਦ ਹੋਏ | ਸ਼ੋਅ ਦੇ ਪਿੱਛੇ ਯੂਕੇ ਦੀ ਕੰਪਨੀ ਸਕਾਈਮੈਜਿਕ ਨੇ ਇਸ ਗੜਬੜ ਲਈ ਰੇਡੀਓ ਫ੍ਰੀਕੁਐਂਸੀ 'ਚ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕੋਈ ਵੀ ਡਰੋਨ ਸੁਰੱਖਿਆ ਸੀਮਾਵਾਂ ਤੋਂ ਬਾਹਰ ਨਹੀਂ ਡਿੱਗਿਆ | ਵਿਵਿਡ ਸਿਡਨੀ ਦੇ ਇਕ ਬੁਲਾਰੇ ਨੇ ਹਾਜ਼ਰੀਨ ਨੂੰ ਹੋਈ ਨਿਰਾਸ਼ਾ ਤੇ ਅਸੁਵਿਧਾ ਲਈ ਮੁਆਫੀ ਮੰਗੀ |

Ad Position 22
No active advertisement
ਪਿਛਲੀ ਖ਼ਬਰ ਅਦਾਕਾਰ ਰਮਾਕਾਂਤ ਦੈਮਾ ਦਾ ਦਿਹਾਂਤ ਅਗਲੀ ਖ਼ਬਰ ਬੈਲਜੀਅਮ 'ਚ ਟ੍ਰੇਨ ਅਤੇ ਸਕੂਲ ਬੱਸ ਵਿਚਕਾਰ ਟੱਕਰ-4 ਮÏਤਾਂ, 5 ਜ਼ਖਮੀ
Ad Position 24