ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜੇ ਸਾਰੇ ਹੀ ਉਮੀਦਵਾਰ ਜੇਤੂ
ਕੋਟਫੱਤਾ, 29 ਮਈ (ਰਣਜੀਤ ਸਿੰਘ ਬੁੱਟਰ) ਨਗਰ ਪੰਚਾਇਤ ਕੋਟਸ਼ਮੀਰ ਦੇ ਸਾਹਮਣੇ ਆਏ ਨਤੀਜਿਆਂ ਵਿੱਚੋਂ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਨਗਰ ਪੰਚਾਇਤ ਕੋਟਸ਼ਮੀਰ ਦੇ ਵਾਰਡ ਨੰਬਰ 1 ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਸਾਬਕਾ ਪੰਚ ਆਪਣੇ ਨਿਕਟ ਵਿਰੋਧੀ ਅਮਨਦੀਪ ਕੌਰ ਨੂੰ 27 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਈ। ਵਾਰਡ ਨੰਬਰ 2 ਤੋਂ ਸੁਖਪਾਲ ਸਿੰਘ ਗ੍ਰੰਥੀ ਆਪਣੇ ਨਿਕਟ ਵਿਰੋਧੀ ਆਪ ਉਮੀਦਵਾਰ ਜਲੰਧਰ ਸਿੰਘ ਨੂੰ 124 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਏ ਤੇ ਵਾਰਡ ਨੰਬਰ ਤਿੰਨ ਤੋਂ ਪ੍ਰੀਤੀ ਕੌਰ ਪਤਨੀ ਬਲਜਿੰਦਰ ਸਿੰਘ ਆਪਣੇ ਵਿਰੋਧੀ ਉਮੀਦਵਾਰ ਜਸ਼ਨਦੀਪ ਕੌਰ ਗਿੱਲ ਨੂੰ 164 ਵੋਟਾਂ ਨਾਲ ਹਰਾਉਣ ਵਿੱਚ ਸਫਲ ਰਹੇ। ਵਾਰਡ ਨੰਬਰ ਚਾਰ ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ ਚੋਣ ਜਿੱਤਣ ਵਿੱਚ ਸਫ਼ਲ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਜਸਵਿੰਦਰ ਕੌਰ ਮਾਤਾ ਸਾਬਕਾ ਨਗਰ ਪੰਚਾਇਤ ਪ੍ਰਧਾਨ ਨਿਰਮਲ ਸਿੰਘ ਨਿੰਮਾ ਚੋਣ ਜਿੱਤ ਗਏ। ਵਾਰਡ ਨੰਬਰ 6 ਤੋਂ ਅਕਾਲੀ ਉਮੀਦਵਾਰ ਦਸ਼ਮੇਸ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚੋਣ ਜਿੱਤ ਗਏ। ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ ਪਤਨੀ ਸਵਰਨ ਸਿੰਘ ਸ਼ਰਨੀ ਆਪਣੇ ਨਿਕਟ ਵਿਰੋਧੀ ਜਸਪਾਲ ਕੌਰ ਨੂੰ ਹਰਾ ਕੇ ਚੋਣ ਜਿੱਤਣ ਵਿੱਚ ਸਫ਼ਲ ਰਹੇ। ਵਾਰਡ ਨੰਬਰ 8 ਤੋਂ ਅਕਾਲੀ ਉਮੀਦਵਾਰ ਰਾਮ ਸਿੰਘ ਮਾਨ ਆਪਣੇ ਨਿਕਟ ਵਿਰੋਧੀ ਆਜ਼ਾਦ ਉਮੀਦਵਾਰ ਟੇਕ ਸਿੰਘ ਮਾਨ ਨੂੰ ਹਰਾਉਣ ਵਿੱਚ ਸਫਲ ਰਹੇ। ਵਾਰਡ ਨੰਬਰ 9 ਤੋਂ ਜਸਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਮਨਾ ਚੋਣ ਜਿੱਤ ਗਏ। ਵਾਰਡ ਨੰ.10 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਟੇਕ ਸਿੰਘ ਚਹਿਲ ਬਿਨਾਂ ਮੁਕਾਬਲਾ ਜੇਤੂ ਚੁਣੇ ਗਏ ਸਨ। ਵਾਰਡ ਨੰ.11ਤੋਂ ਕਾਂਗਰਸੀ ਉਮੀਦਵਾਰ ਸੰਦੀਪ ਕੌਰ
ਪਤਨੀ ਚਾਨਣ ਸਿੰਘ ਸਿੱਧੂ ਚੋਣ ਜਿੱਤ ਗਏ। ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਸੰਦੀਪ ਸਿੰਘ ਸੰਧੂ ਚੋਣ ਜਿੱਤ ਗਏ। ਵਾਰਡ ਨੰਬਰ 13 ਤੋਂ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਆਪਣੇ ਨਿਕਟ ਵਿਰੋਧੀ ਆਜ਼ਾਦ ਉਮੀਦਵਾਰ ਗੁਰਪਾਲ ਸਿੰਘ ਨੂੰ ਹਰਾ ਕੇ ਚੋਣ ਜਿੱਤ ਗਏ |
ਤਾਜ਼ਾ ਖ਼ਬਰਾਂ
Free
ਕੋਟਸ਼ਮੀਰ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਦੀ ਹੂੰਝਾ ਫਿਰ ਜਿੱਤ
ਕੋਟਫੱਤਾ, 29 ਮਈ (ਰਣਜੀਤ ਸਿੰਘ ਬੁੱਟਰ) ਨਗਰ ਪੰਚਾਇਤ ਕੋਟਸ਼ਮੀਰ ਦੇ ਸਾਹਮਣੇ ਆਏ ਨਤੀਜਿਆਂ ਵਿੱਚੋਂ ਅਕਾਲੀ ਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਨਗਰ ਪੰਚਾਇਤ ਕੋਟਸ਼ਮੀਰ ਦੇ ਵਾਰਡ ਨੰਬਰ 1 ਤੋਂ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਸਾਬਕਾ ਪੰਚ ਆਪਣੇ ਨਿਕਟ ਵਿਰੋਧੀ ਅਮਨਦੀਪ ਕੌਰ ਨੂੰ 27 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਗਈ। ਵਾਰਡ ਨੰਬਰ 2 ਤੋਂ ਸੁਖਪਾਲ ਸਿੰਘ ਗ੍ਰੰਥੀ ਆਪਣੇ ਨਿਕਟ ਵਿਰੋਧੀ ਆਪ ਉਮੀਦਵਾਰ ...
ਅਜੀਤ ਡੈਸਕ
29-05-2026