31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਘਰਦਿਆਂ ਤੋਂ ਨਾਰਾਜ਼ ਹੋ ਕੇ ਇਕੋ ਵੇਲੇ ਲਾਪਤਾ ਹੋਏ 5 ਬੱਚੇ

ਡੇਰਾਬੱਸੀ 9 ਜੂਨ, (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਬੇਹੜਾ ਤੋਂ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕੋ ਮੁਹੱਲੇ ਦੇ 5 ਨਾਬਾਲਗ ਬੱਚੇ ਘਰਦਿਆਂ....

Ad Position 21
No active advertisement
ਅਜੀਤ ਡੈਸਕ 09-06-2026

ਡੇਰਾਬੱਸੀ 9 ਜੂਨ, (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਬੇਹੜਾ ਤੋਂ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕੋ ਮੁਹੱਲੇ ਦੇ 5 ਨਾਬਾਲਗ ਬੱਚੇ ਘਰਦਿਆਂ ਤੋਂ ਨਾਰਾਜ਼ ਹੋ ਕੇ ਅਚਾਨਕ ਲਾਪਤਾ ਹੋ ਗਏ। ਘਟਨਾ 6 ਜੂਨ ਦੀ ਰਾਤ ਦੀ ਹੈ, ਜਦੋਂ ਮਹਾਂਵੀਰ ਸਿੰਘ ਦਾ ਪਰਿਵਾਰ ਰੋਟੀ ਖਾ ਕੇ ਸੌਂ ਗਿਆ ਸੀ। ਅਗਲੀ ਸਵੇਰ ਕਰੀਬ 4 ਵਜੇ ਜਦੋਂ ਮਹਾਂਵੀਰ ਦੀ ਅੱਖ ਖੁੱਲ੍ਹੀ ਤਾਂ ਉਸ ਦੀਆਂ ਦੋ ਧੀਆਂ ਵੈਸ਼ਨਵੀ (12 ਸਾਲ) ਅਤੇ ਮਾਨਵੀ (11 ਸਾਲ) ਘਰੋਂ ਗਾਇਬ ਸਨ। ਜਦੋਂ ਪਰਿਵਾਰ ਨੇ ਆਸ-ਪਾਸ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਗੁਆਂਢ ਵਿਚ ਰਹਿੰਦੇ ਤਿੰਨ ਹੋਰ ਲੜਕੇ ਮਨੀਸ਼ ਕੁਮਾਰ (13 ਸਾਲ), ਰੋਬਿਨ (14 ਸਾਲ) ਅਤੇ ਇਮਰਾਨ (16-17 ਸਾਲ) ਵੀ ਆਪਣੇ ਘਰਾਂ ਵਿਚ ਨਹੀਂ ਸਨ। ਸ਼ੁਰੂਆਤ ਵਿਚ ਲੱਗਿਆ ਕਿ ਬੱਚੇ ਆਪਸ ਵਿਚ ਸਲਾਹ ਕਰਕੇ ਘੁੰਮਣ ਗਏ ਹਨ, ਪਰ ਜਦੋਂ ਉਹ ਦੇਰ ਤੱਕ ਵਾਪਸ ਨਾ ਆਏ ਤਾਂ ਅਗਵਾ ਹੋਣ ਦੇ ਸ਼ੱਕ ਤਹਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੀ.ਐੱਨ.ਐੱਸ. ਦੀ ਧਾਰਾ 127(6) ਤਹਿਤ ਮੁਕੱਦਮਾ ਨੰਬਰ 246 ਦਰਜ ਕਰ ਲਿਆ।

ਇਸ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਜਾਂਚ ਅਧਿਕਾਰੀ ਏ.ਐੱਸ.ਆਈ. ਮਲਕੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਇਨ੍ਹਾਂ ਬੱਚਿਆਂ ਨੂੰ ਹੰਡੇਸਰਾ ਦੇ ਕੋਲ ਲੱਭ ਲਿਆ ਪਰ ਜਿਵੇਂ ਹੀ ਬੱਚਿਆਂ ਦੀ ਨਜ਼ਰ ਆਪਣੇ ਮਾਪਿਆਂ ਅਤੇ ਪੁਲਿਸ 'ਤੇ ਪਈ, ਉਹ ਡਰ ਗਏ ਅਤੇ ਮੋਟਰਸਾਈਕਲ ਭਜਾ ਕੇ ਉੱਥੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਿਸ ਮੁਤਾਬਕ ਬੱਚੇ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਏ, ਬਲਕਿ ਪਰਿਵਾਰਕ ਨਾਰਾਜ਼ਗੀ ਕਾਰਨ ਖੁਦ ਘਰੋਂ ਨਿਕਲੇ ਹਨ, ਜਿਨ੍ਹਾਂ ਦੀ ਭਾਲ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦਾ ਦੌਰਾ ਕਰਨਗੇ ਮੁੱਖ ਮੰਤਰੀ ਮਾਨ ਅਗਲੀ ਖ਼ਬਰ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਮੱਕੜ ਦਾ ਦਿਹਾਂਤ
Ad Position 24