28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਠੇਕੇ ਦੇ ਬਾਹਰ ਸੁੱਤੇ ਪਏ ਕਰਿੰਦੇ ਦਾ ਅਣ-ਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਸੰਗਤ ਮੰਡੀ, 10 ਜੂਨ (ਦੀਪਕ ਸ਼ਰਮਾ)- ਬੀਤੀ ਦੇਰ ਰਾਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਜਕ ਵਿਖੇ ਠੇਕੇ ਦੇ ਬਾਹਰ ਸੁੱਤੇ ਪਏ ਕਰਿੰਦੇ ਦਾ ਅਣ-ਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ....

Ad Position 21
No active advertisement
ਅਜੀਤ ਡੈਸਕ 10-06-2026

ਸੰਗਤ ਮੰਡੀ, 10 ਜੂਨ (ਦੀਪਕ ਸ਼ਰਮਾ)- ਬੀਤੀ ਦੇਰ ਰਾਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਜਕ ਵਿਖੇ ਠੇਕੇ ਦੇ ਬਾਹਰ ਸੁੱਤੇ ਪਏ ਕਰਿੰਦੇ ਦਾ ਅਣ-ਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ।ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਬੇਅੰਤ ਸਿੰਘ ਅਤੇ ਡੀ.ਐਸ.ਪੀ. ਸੰਦੀਪ ਸਿੰਘ ਭਾਂਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਵਿਚ ਜੁੱਟ ਗਏ।

ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸੰਦੀਪ ਸਿੰਘ ਭਾਟੀ ਨੇ ਦੱਸਿਆ ਹੈ ਕਿ ਇਹ ਮ੍ਰਿਤਕ ਵਿਅਕਤੀ ਨੈਬ ਸਿੰਘ ਉਮਰ ਕਰੀਬ 65 ਸਾਲ, ਜੋ ਕਿ ਪਿੰਡ ਬਾਜਕ ਵਿਖੇ ਸ਼ਰਾਬ ਦੇ ਠੇਕੇ ’ਤੇ ਕਰਿੰਦੇ ਦੇ ਤੌਰ ਤੇ ਕੰਮ ਕਰਦਾ ਸੀ, ਬੀਤੀ ਰਾਤ ਠੇਕਾ ਬੰਦ ਕਰਕੇ ਠੇਕੇ ਦੇ ਮੂਹਰੇ ਮੰਜੇ ’ਤੇ ਸੌ ਗਿਆ ਤਾਂ ਦੇਰ ਰਾਤ ਆਏ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮ੍ਰਿਤਕ ਵਿਅਕਤੀ ਦੇ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਹੈ ਕਿ ਮ੍ਰਿਤਕ ਨੈਬ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।  ਮਿ੍ਤਕ ਨੈਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਨੰਦਗੜ੍ਹ ਦੀ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਕਸਬਾ ਮਾਨਾਂਵਾਲਾ ਵਿਖੇ ਲੱਗਾ ਧਰਨਾ ਅਗਲੀ ਖ਼ਬਰ ਜ਼ੀਰਕਪੁਰ 'ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਚੰਡੀਗੜ੍ਹ ਲਈ ਮਨਜ਼ੂਰ 20 ਪੇਟੀਆਂ ਸ਼ਰਾਬ ਸਮੇਤ ਵਿਅਕਤੀ ਕਾਬੂ
Ad Position 24