26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਇੰਨੇ ਲੰਬੇ ਸਮੇਂ ਤੱਕ ਭਾਰਤ ਮਾਤਾ ਦੀ ਸੇਵਾ ਕਰਨਾ, ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਨਾਲ ਹੀ ਸੰਭਵ ਹੈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 10 ਜੂਨ -ਐਨਡੀਏ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਮੇਰੇ ਲਈ ਸੱਚਮੁੱਚ ਯਾਦਗਾਰੀ ਬਣਾ ਦਿੱਤਾ...

Ad Position 21
No active advertisement
ਅਜੀਤ ਡੈਸਕ 10-06-2026

ਨਵੀਂ ਦਿੱਲੀ, 10 ਜੂਨ -ਐਨਡੀਏ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਮੇਰੇ ਲਈ ਸੱਚਮੁੱਚ ਯਾਦਗਾਰੀ ਬਣਾ ਦਿੱਤਾ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਤਹਿ ਦਿਲੋਂ ਧੰਨਵਾਦੀ ਹਾਂ। ਚਾਰੇਵੇਤੀ, ਚਾਰੇਵੇਤੀ (ਅੱਗੇ ਵਧਦੇ ਰਹੋ) ਦੇ ਮੰਤਰ ਦਾ ਜਾਪ ਕਰਦੇ ਹੋਏ ਅਤੇ ਇਸ ਰਾਜਨੀਤਿਕ ਯਾਤਰਾ ਵਿਚ ਕਈ ਉਤਰਾਅ-ਚੜ੍ਹਾਅ ਦੇਖਦੇ ਹੋਏ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਇਹ ਮੀਲ ਪੱਥਰ ਪ੍ਰਾਪਤ ਹੋਵੇਗਾ। ਮੈਂ ਇਸਨੂੰ ਆਪਣਾ ਸਭ ਤੋਂ ਵੱਡਾ ਸਨਮਾਨ ਸਮਝਦਾ ਹਾਂ ਕਿ ਮੈਨੂੰ ਸਭ ਤੋਂ ਲੰਬੇ ਕਾਰਜਕਾਲ ਲਈ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਸੇਵਾ ਕਰਨ ਦਾ ਮੌਕਾ ਮਿਲਿਆ।"
ਉਨ੍ਹਾਂ ਕਿਹਾ, "ਇੰਨੇ ਲੰਬੇ ਸਮੇਂ ਤੱਕ ਭਾਰਤ ਮਾਤਾ ਦੀ ਸੇਵਾ ਕਰਨਾ, ਉਸਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕਰਨਾ, ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਨਾਲ ਹੀ ਸੰਭਵ ਹੈ ਅਤੇ ਮੇਰੇ ਲਈ, ਲੋਕ ਪਰਮਾਤਮਾ ਦਾ ਰੂਪ ਹਨ। ਇਸੇ ਲਈ ਮੈਂ ਹਮੇਸ਼ਾ ਇਸ ਸੇਵਾ ਨੂੰ ਇਕ ਅਧਿਆਤਮਿਕ ਅਭਿਆਸ ਵਜੋਂ ਦੇਖਿਆ ਹੈ। ਇਹ ਅਧਿਆਤਮਿਕ ਅਭਿਆਸ ਕਦੇ ਵੀ ਇਕੱਲਾ ਨਹੀਂ ਰਿਹਾ; ਇਹ ਇਕ ਸਮੂਹਿਕ 'ਯੱਗ' ਹੈ, ਜਿਸ ਵਿਚ ਤੁਸੀਂ ਸਾਰੇ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਫ਼ਰਜ਼ ਦੀ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਾ ਯੋਗਦਾਨ ਪਾਇਆ ਹੈ..."।
"ਅੱਜ, ਮੈਂ ਇਸ ਯਾਤਰਾ ਦਾ ਹਿੱਸਾ ਰਹੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਹਾਂ। ਇਸ ਮੌਕੇ 'ਤੇ, ਐਡੀਏ ਪਰਿਵਾਰ ਦੇ ਮੈਂਬਰਾਂ ਨੇ ਇਕ ਮਤਾ ਵੀ ਪੇਸ਼ ਕੀਤਾ ਹੈ। ਇਹ ਤੁਹਾਡੀ ਨਿੱਘ ਅਤੇ ਉਦਾਰਤਾ ਨੂੰ ਦਰਸਾਉਂਦਾ ਹੈ, ਕਿਉਂਕਿ ਮੈਂ ਇਸ ਯਾਤਰਾ ਨੂੰ ਨਿੱਜੀ ਪ੍ਰਾਪਤੀ ਨਹੀਂ ਸਮਝਦਾ। ਹਰ ਪੱਖੋਂ, ਇਹ ਸਾਡੀ ਸਮੂਹਿਕ ਪ੍ਰਾਪਤੀ ਹੈ, ਐਡੀਏ ਦੀ ਹਰੇਕ ਭਾਈਵਾਲ ਪਾਰਟੀ ਲਈ ਇਕ ਸਾਂਝੀ ਪ੍ਰਾਪਤੀ ਹੈ। ਇਸ ਲਈ, ਮੈਂ ਇਹ ਮਤਾ ਤੁਹਾਨੂੰ ਸਾਰਿਆਂ ਨੂੰ, ਸਾਡੇ ਐਡੀਏ ਪਰਿਵਾਰ ਦੇ ਹਰੇਕ ਵਰਕਰ ਨੂੰ ਸਮਰਪਿਤ ਕਰਦਾ ਹਾਂ, ਜਿਸ ਵਿਚ ਭਾਜਪਾ ਦੇ ਲੋਕ ਵੀ ਸ਼ਾਮਿਲ ਹਨ। ਭਾਰਤ ਦੇ ਲੋਕਾਂ ਦੀ ਜਨਮਜਾਤ ਬੁੱਧੀ ਹਮੇਸ਼ਾ ਸ਼ਾਨਦਾਰ ਰਹੀ ਹੈ।"

Ad Position 22
No active advertisement
ਪਿਛਲੀ ਖ਼ਬਰ ਹੋਟਲ 'ਤੇ ਪੁਲਿਸ ਛਾਪੇਮਾਰੀ, ਸ਼ੱਕੀ ਹਾਲਤ ਵਿਚ 8 ਜੋੜੇ ਕਾਬੂ ਅਗਲੀ ਖ਼ਬਰ ਭਾਰਤ ਤੋਂ 750 ਵਿਚੋਂ 514 ਸਿੱਖ ਸ਼ਰਧਾਲੂ ਪਾਕਿਸਤਾਨ ਪੁੱਜੇ
Ad Position 24