18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬ ਦੇ ਵਪਾਰੀਆਂ ਨਾਲ 'ਤੁਹਾਡੀ ਸਰਕਾਰ' ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ- ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 13 ਜੂਨ- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਰਾਜ ਵਪਾਰੀ ਮਿਲਣੀ ਦੌਰਾਨ ਕੌਮੀ ਕਨਵੀਨਰ...

Ad Position 21
No active advertisement
ਅਜੀਤ ਡੈਸਕ 13-06-2026

ਚੰਡੀਗੜ੍ਹ, 13 ਜੂਨ- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਰਾਜ ਵਪਾਰੀ ਮਿਲਣੀ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਵਪਾਰੀ ਭਾਈਚਾਰੇ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਵਪਾਰੀ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਅਤੇ ਰੁਜ਼ਗਾਰ ਦੇਣ ਵਾਲੇ ਹਨ, ਪਰ ਪਿਛਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਫਾਇਦਿਆਂ ਲਈ ਇਨ੍ਹਾਂ ਨੂੰ ਸਿਰਫ਼ ਲੁੱਟਿਆ ਅਤੇ ਤੰਗ-ਪ੍ਰੇਸ਼ਾਨ ਕੀਤਾ।

ਸਾਡੀ ਨੀਤ ਸਾਫ਼ ਹੈ, ਇਸੇ ਲਈ ਅਸੀਂ ਲੋਕਾਂ ਦੇ ਹੱਥਾਂ ਵਿਚ ਮਾਈਕ ਦੇ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਹਿੰਮਤ ਰੱਖਦੇ ਹਾਂ। ਅਸੀਂ 'ਇੰਸਪੈਕਟਰ ਰਾਜ' ਅਤੇ ਰਿਸ਼ਵਤਖੋਰੀ ਨੂੰ ਖ਼ਤਮ ਕਰਕੇ ਵਪਾਰੀਆਂ ਲਈ ਇਕ ਅਜਿਹਾ ਮਾਹੌਲ ਸਿਰਜਿਆ ਹੈ, ਜਿੱਥੇ ਕਾਰੋਬਾਰ ਵਧੇ-ਫੁੱਲੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।
ਤੁਹਾਡੇ ਵਲੋਂ ਦਿੱਤੇ ਟੈਕਸ ਦਾ ਇੱਕ-ਇੱਕ ਪੈਸਾ ਅੱਜ ਮੁਫ਼ਤ ਬਿਜਲੀ, ਨਹਿਰੀ ਪਾਣੀ, ਸ਼ਾਨਦਾਰ ਸਕੂਲਾਂ, ਆਮ ਆਦਮੀ ਕਲੀਨਿਕਾਂ ਅਤੇ ਨੌਜਵਾਨਾਂ ਨੂੰ ਮੈਰਿਟ 'ਤੇ ਮਿਲ ਰਹੀਆਂ ਨੌਕਰੀਆਂ ਦੇ ਰੂਪ ਵਿਚ ਲੋਕਾਂ ਕੋਲ ਵਾਪਸ ਆ ਰਿਹਾ ਹੈ।

ਇਹ ਸਾਰੀਆਂ ਪ੍ਰਾਪਤੀਆਂ ਸਾਡੀਆਂ ਨਹੀਂ, ਸਗੋਂ ਤੁਹਾਡੀਆਂ ਹਨ। ਪੰਜਾਬ ਦੇ ਵਪਾਰੀਆਂ ਅਤੇ ਆਮ ਲੋਕਾਂ ਦੀ ਤਰੱਕੀ ਲਈ 'ਤੁਹਾਡੀ ਸਰਕਾਰ' ਹਮੇਸ਼ਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

Ad Position 22
No active advertisement
ਪਿਛਲੀ ਖ਼ਬਰ 12 ਸਾਲਾਂ ਵਿਚ ਤਿੰਨ ਗੁਣਾ ਤੋਂ ਵੱਧ ਵਧੀ ਅੰਮ੍ਰਿਤਸਰ ਹਵਾਈ ਅੱਡੇ ਵਿਚ ਯਾਤਰੀਆਂ ਦੀ ਗਿਣਤੀ ਅਗਲੀ ਖ਼ਬਰ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ਼ ਨਾ ਮਿਲਣ ਕਾਰਨ ਔਰਤ ਟੈਂਕੀ ਤੇ ਚੜ੍ਹੀ
Ad Position 24