ਸੰਗਰੂਰ, 14 ਜੂਨ- ਬੀਤੀ ਰਾਤ ਭਵਾਨੀਗੜ੍ਹ ਦੇ ਕੋਲ ਜੰਮੂ ਕਟੜਾ ਹਾਈਵੇ ਉੱਪਰ ਇਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿਚ 1 ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 1 ਲੜਕੀ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਅਤੇ 1 ਲੜਕੀ ਨੂੰ ਐਸ. ਐਸ. ਐੱਫ. ਦੀ ਟੀਮ ਵਲੋਂ ਬਾਹਰ ਕੱਢ ਲਿਆ ਗਿਆ।
ਟਰੱਕ ਜੋ ਕਿ ਕਿਸੇ ਖ਼ਰਾਬੀ ਕਾਰਨ ਦਿੱਲੀ-ਕੱਟੜਾ ਹਾਈਵੇ ਤੇ ਖੜਾ ਸੀ, ਜਿਸਦੇ ਪਿੱਛੋਂ ਆ ਰਹੀ ਉੱਕਤ ਗੱਡੀ ਦੀ ਟਰੱਕ ਨਾਲ ਟੱਕਰ ਹੋ ਜਾਂਦੀ ਹੈ ਜਿਸ ਵਿਚ 2 ਲੜਕੀਆਂ ਤੇ 1 ਲੜਕਾ ਸਵਾਰ ਸਨ, ਜਿਨਾਂ ਨੂੰ ਬਹੁਤ ਮੁਸ਼ੱਕਤ ਕਰਕੇ ਐਸ.ਐਸ.ਐਫ. ਦੀ ਟੀਮ ਵਲੋਂ ਰਾਹਗੀਰਾਂ ਦੀ ਮਦਦ ਨਾਲ ਗੱਡੀ ਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿਚੋਂ ਲੜਕੇ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਮਾਹਿਰਾ ਨਾਮ ਦੀ ਲੜਕੀ ਦੀ ਹਸਪਤਾਲ ਵਿਚ ਜਾ ਕੇ ਮੌਤ ਹੋ ਗਈ, ਪਰ ਸਾਨੀਆ ਨਾਮ ਦੀ ਲੜਕੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਸੀ.ਐਚ.ਸੀ ਭਵਾਨੀਗੜ ਦਾਖ਼ਲ ਕਰਵਾਇਆ ਗਿਆ ਜੋ ਕਿ ਜੇਰੇ ਇਲਾਜ ਹੈ। ਉਪਰੰਤ ਹਾਈਡਰੇ ਦੀ ਮਦਦ ਨਾਲ ਦੋਨੋਂ ਵਹੀਕਲ ਸਾਈਡ ਤੇ ਕਰਵਾਏ ਗਏ ਅਤੇ ਕੇਸ ਪੀ.ਐਸ ਭਵਾਨੀਗੜ ਦੇ ਡਿਊਟੀ ਅਫਸਰ ਏ.ਐਸ.ਆਈ. ਗੁਰਦੀਪ ਸਿੰਘ 1250/ਸੰਗਰੂਰ ਦੇ ਹਵਾਲੇ ਕੀਤਾ ਗਿਆ।