13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਲੋਵਾਕੀਆ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰੋਟੀ ਅਤੇ ਨਮਕ ਨਾਲ ਕੀਤਾ ਗਿਆ ਸਵਾਗਤ

ਬ੍ਰਾਤੀਸਲਾਵਾ, 15 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ’ਤੇ ਐਤਵਾਰ ਰਾਤ 2:18 ਵਜੇ ਸਲੋਵਾਕੀਆ ਪਹੁੰਚੇ। ਉਹ 16 ਜੂਨ ਤੱਕ ਇਥੇ ਰਹਿਣਗੇ....

Ad Position 21
No active advertisement
ਅਜੀਤ ਡੈਸਕ 15-06-2026

ਬ੍ਰਾਤੀਸਲਾਵਾ, 15 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ’ਤੇ ਐਤਵਾਰ ਰਾਤ 2:18 ਵਜੇ ਸਲੋਵਾਕੀਆ ਪਹੁੰਚੇ। ਉਹ 16 ਜੂਨ ਤੱਕ ਇਥੇ ਰਹਿਣਗੇ। ਰਾਜਧਾਨੀ ਬ੍ਰਾਤੀਸਲਾਵਾ ਵਿਚ ਵਿਦੇਸ਼ ਅਤੇ ਯੂਰਪੀ ਮਾਮਲਿਆਂ ਦੇ ਮੰਤਰੀ ਜੁਰਾਈ ਬਲਾਨਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਬਲਾਨਾਰ ਨੇ ਮੋਦੀ ਨੂੰ ਰੋਟੀ ਅਤੇ ਨਮਕ ਭੇਟ ਕੀਤਾ, ਜੋ ਕਿ ਇਕ ਰਵਾਇਤੀ ਸਲੋਵਾਕ ਰਸਮ ਹੈ, ਜਿਸ ਨੂੰ ਮਹਿਮਾਨ ਨਿਵਾਜ਼ੀ, ਸਤਿਕਾਰ ਅਤੇ ਸਦਭਾਵਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੋਦੀ ਨੇ ਹਵਾਈ ਅੱਡੇ 'ਤੇ ਸਲੋਵਾਕੀਆ ਵਿਚ ਮੌਜੂਦ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ। ਸਲੋਵਾਕੀਆ ਨੇ 1993 ਵਿਚ ਆਜ਼ਾਦੀ ਪ੍ਰਾਪਤ ਕੀਤੀ ਸੀ। ਇਹ ਆਪਣੇ 33 ਸਾਲਾਂ ਦੇ ਇਤਿਹਾਸ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ। ਮੋਦੀ ਅੱਜ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਅਤੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਮੁਲਾਕਾਤ ਕਰਨਗੇ।

ਮੋਦੀ ਫਰਾਂਸ ਦੇ ਨਾਇਸ ਤੋਂ ਸਲੋਵਾਕੀਆ ਪਹੁੰਚੇ। ਇਸ ਤੋਂ ਪਹਿਲਾਂ ਐਤਵਾਰ ਨੂੰ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਇੰਡੀਆ ਇਨੋਵੇਟਸ ਪ੍ਰੋਗਰਾਮ ਦੇ ਉਦਘਾਟਨ ਵਿਚ ਹਿੱਸਾ ਲਿਆ ਸੀ। ਮੋਦੀ 13 ਜੂਨ ਤੋਂ ਫਰਾਂਸ ਅਤੇ ਸਲੋਵਾਕੀਆ ਦੇ ਛੇ ਦਿਨਾਂ ਦੌਰੇ 'ਤੇ ਹਨ। ਉਹ 17 ਜੂਨ ਨੂੰ ਫਰਾਂਸ ਦੇ ਏਵੀਅਨ ਵਿਚ ਜੀ7 ਸੰਮੇਲਨ ਵਿਚ ਸ਼ਾਮਿਲ ਹੋਣਗੇ। ਉਹ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਨੋਇਡਾ ਹਵਾਈ ਅੱਡੇ 'ਤੇ ਅੱਜ ਤੋਂ ਉਡਾਣਾਂ ਮੁੜ ਸ਼ੁਰੂ, ਲਖਨਊ ਤੋਂ ਪਹੁੰਚੀ ਪਹਿਲੀ ਉਡਾਣ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਪੰਥਕ ਮਾਮਲਿਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਨਾਲ ਇਕੱਤਰਤਾ ਅੱਜ
Ad Position 24