11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਘਰੇਲੂ ਝਗੜੇ ਕਾਰਨ ਬੀਐਸਐਨ ਦੇ ਟਾਵਰ 'ਤੇ ਚੜ੍ਹਿਆ ਵਿਅਕਤੀ

ਖਰੜ (ਮੁਹਾਲੀ), 15 ਜੂਨ (ਤਰਸੇਮ ਸਿੰਘ ਜੰਡਪੁਰੀ) - ਅੱਜ ਦੇਰ ਸ਼ਾਮ ਇਕ ਵਿਅਕਤੀ ਖਰੜ ਬੱਸ ਸਟੈਂਡ 'ਤੇ ਬੀਐਸਐਨਐਲ ਦਫਤਰ 'ਤੇ ਲੱਗੇ ਟਾਵਰ 'ਤੇ ਘਰੇਲੂ ਝਗੜੇ ਦੇ ਕਾਰਨ ਚੜ੍ਹਿਆ ਹੋਇਆ ਹੈ, ਜਿਸਨੇ ਆਪਣੀ...

Ad Position 21
No active advertisement
ਅਜੀਤ ਡੈਸਕ 15-06-2026

ਖਰੜ (ਮੁਹਾਲੀ), 15 ਜੂਨ (ਤਰਸੇਮ ਸਿੰਘ ਜੰਡਪੁਰੀ) - ਅੱਜ ਦੇਰ ਸ਼ਾਮ ਇਕ ਵਿਅਕਤੀ ਖਰੜ ਬੱਸ ਸਟੈਂਡ 'ਤੇ ਬੀਐਸਐਨਐਲ ਦਫਤਰ 'ਤੇ ਲੱਗੇ ਟਾਵਰ 'ਤੇ ਘਰੇਲੂ ਝਗੜੇ ਦੇ ਕਾਰਨ ਚੜ੍ਹਿਆ ਹੋਇਆ ਹੈ, ਜਿਸਨੇ ਆਪਣੀ ਪਛਾਣ ਸਨੀ ਸਿੰਘ ਪਿੰਡ ਜਲੋਵਾਲ ਤਹਿਸੀਲ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੱਸੀ ਹੈ। ਇਸ ਸੰਬੰਧੀ ਜਦੋਂ ਉਸ ਦੇ ਮੋਬਾਇਲ ਨੰਬਰ 'ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਘਰੇਲੂ ਝਗੜਾ ਹੈ, ਜਿਸ 'ਤੇ ਤੰਗ ਹੋ ਕੇ ਉਹ ਟਾਵਰ 'ਤੇ ਚੜ੍ਹ ਗਿਆ ਹੈ। ਇਸ ਸੰਬੰਧੀ ਭਾਵੇਂ ਸਥਾਨਕ ਪੁਲਿਸ ਵਲੋਂ ਉਸ ਨੂੰ ਭਰੋਸਾ ਦੇ ਕੇ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਉਸ ਨੂੰ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲਿਆ, ਜਿਸ ਕਰਕੇ ਉਹ ਟਾਵਰ 'ਤੇ ਚੜ੍ਹਿਆ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਕੁਝ ਸਾਲ ਪਹਿਲਾਂ ਲਵ ਮੈਰਿਜ ਹੋਈ ਹੈ, ਜਿਸ ਕਰਕੇ ਉਸ ਦਾ ਆਪਣੇ ਘਰਵਾਲੀ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਉਹ ਟਾਵਰ 'ਤੇ ਮੌਜੂਦ ਸੀ। 

Ad Position 22
No active advertisement
ਪਿਛਲੀ ਖ਼ਬਰ ਡੀਜ਼ਲ ਅਤੇ ਏਟੀਐਫ ਦੇ ਨਿਰਯਾਤ 'ਤੇ ਡਿਊਟੀ ਵਧਾਈ ਗਈ ਅਗਲੀ ਖ਼ਬਰ ਕੇਂਦਰੀ ਗ੍ਰਹਿ ਸਕੱਤਰ ਵਲੋਂ ਨੀਟ ਮੁੜ ਪ੍ਰੀਖਿਆ, ਲਈ ਰਾਜ ਸਰਕਾਰਾਂ ਦੀਆਂ ਤਿਆਰੀਆਂ ਦੀ ਸਮੀਖਿਆ
Ad Position 24