11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਘਰਵਾਲੀ ਤੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਨੌਜਵਾਨ ਟਾਵਰ ’ਤੇ ਚੜ੍ਹਿਆ

ਖਰੜ, 17 ਜੂਨ (ਅਲੀ)- ਖਰੜ ਬੱਸ ਅੱਡੇ ਨੇੜੇ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਪਰਿਵਾਰਕ ਝਗੜੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਬੀ.ਐਸ.ਐਨ.ਐਲ. ਦੇ ਟਾਵਰ ’ਤੇ....

Ad Position 21
No active advertisement
ਅਜੀਤ ਡੈਸਕ 16-06-2026

ਖਰੜ, 17 ਜੂਨ (ਅਲੀ)- ਖਰੜ ਬੱਸ ਅੱਡੇ ਨੇੜੇ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਪਰਿਵਾਰਕ ਝਗੜੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਬੀ.ਐਸ.ਐਨ.ਐਲ. ਦੇ ਟਾਵਰ ’ਤੇ ਚੜ੍ਹ ਗਿਆ। ਨੌਜਵਾਨ ਦੀ ਪਛਾਣ ਸੋਨੀ ਸਿੰਘ ਵਾਸੀ ਪਿੰਡ ਜਲੋਵਾਲ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।

ਟਾਵਰ ਉੱਪਰੋਂ ਪੱਤਰਕਾਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਸੋਨੀ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2014 ਵਿਚ ਖਰੜ ਨੇੜਲੇ ਪਿੰਡ ਦੀ ਲੜਕੀ ਨਾਲ ਹੋਇਆ ਸੀ। ਉਸ ਨੇ ਦੋਸ਼ ਲਗਾਇਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੇ ਅਤੇ ਉਸਦੀ ਪਤਨੀ ਵਿਚਕਾਰ ਮਤਭੇਦ ਚੱਲ ਰਹੇ ਹਨ ਅਤੇ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਹੈ।

ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪਤਨੀ ਅਤੇ ਪੁੱਤਰ ਨਾਲ ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਇਸੇ ਰੋਸ ਵਜੋਂ ਉਹ ਟਾਵਰ ’ਤੇ ਚੜ੍ਹਿਆ ਹੈ। ਉਸ ਨੇ ਮੰਗ ਕੀਤੀ ਕਿ ਜਦੋਂ ਤੱਕ ਉਸਦੀ ਪਤਨੀ, ਪੁੱਤਰ ਅਤੇ ਡੇਢ ਲੱਖ ਰੁਪਏ ਉਸ ਨੂੰ ਵਾਪਸ ਨਹੀਂ ਦਿੱਤੇ ਜਾਂਦੇ, ਉਹ ਟਾਵਰ ਤੋਂ ਹੇਠਾਂ ਨਹੀਂ ਉਤਰੇਗਾ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਅਧਿਕਾਰੀਆਂ ਵਲੋਂ ਨੌਜਵਾਨ ਨੂੰ ਸਮਝਾ-ਬੁਝਾ ਕੇ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਣ ਦੇ ਯਤਨ ਕੀਤੇ ਜਾ ਰਹੇ ਸਨ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਟਾਵਰ ’ਤੇ ਹੀ ਮੌਜੂਦ ਸੀ ਅਤੇ ਪੁਲਿਸ ਦੀਆਂ ਅਪੀਲਾਂ ਦੇ ਬਾਵਜੂਦ ਹੇਠਾਂ ਉਤਰਣ ਲਈ ਤਿਆਰ ਨਹੀਂ ਸੀ।

Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਕਾਂਗਰਸ ਬਾਰੇ ਤਿੰਨ ਦਿਨਾਂ ਦਾ ਵਿਚਾਰ-ਚਰਚਾ ਸੈਸ਼ਨ ਅਗਲੀ ਖ਼ਬਰ ਜੀ-7 ਸੰਮੇਲਨ ਵਿਚ ਸ਼ਾਮਿਲ ਹੋਣ ਲਈ ਫਰਾਂਸ ਪਹੁੰਚੇ ਟਰੰਪ-ਮੇਲੋਨੀ, ਪ੍ਰਧਾਨ ਮੰਤਰੀ ਮੋਦੀ ਅੱਜ ਪਹੁੰਚਣਗੇ
Ad Position 24