07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਗੋਲੀਆਂ ਮਾਰਨ ਤੋਂ ਬਾਅਦ ਜ਼ਖ਼ਮੀ ਚਾਚੇ ਨੂੰ ਗੱਡੀ ਵਿਚ ਲੈ ਕੇ ਭਤੀਜਾ ਫ਼ਰਾਰ

ਲਾਲੜੂ (ਮੁਹਾਲੀ), 17 (ਗੁਰਮੀਤ ਸਿੰਘ) - ਲਾਲੜੂ ਦੇ ਪਿੰਡ ਘੋਲੂ ਮਾਜਰਾ ਵਿਖੇ ਇਕ ਭਤੀਜੇ ਵਲੋ ਚਾਚੇ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਮਗਰੋ ਭਤੀਜਾ ਸਾਹਿਲ ਆਪਣੇ ਜ਼ਖ਼ਮੀ...

Ad Position 21
No active advertisement
ਅਜੀਤ ਡੈਸਕ 17-06-2026

ਲਾਲੜੂ (ਮੁਹਾਲੀ), 17 (ਗੁਰਮੀਤ ਸਿੰਘ) - ਲਾਲੜੂ ਦੇ ਪਿੰਡ ਘੋਲੂ ਮਾਜਰਾ ਵਿਖੇ ਇਕ ਭਤੀਜੇ ਵਲੋ ਚਾਚੇ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਮਗਰੋ ਭਤੀਜਾ ਸਾਹਿਲ ਆਪਣੇ ਜ਼ਖ਼ਮੀ ਚਾਚੇ ਨੂੰ ਸਫਾਰੀ ਗੱਡੀ ਵਿਚ ਲੈਕੇ ਫ਼ਰਾਰ ਹੋ ਗਿਆ। ਲਾਲੜੂ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਦੀ ਪਛਾਣ ਰਾਹੁਲ ਮਲਿਕ ਵਾਸੀ ਐਸ.ਬੀ.ਪੀ. ਹਾਊਸਿੰਗ ਸੁਸਾਇਟੀ ਡੇਰਾਬੱਸੀ ਦੇ ਰੂਪ ਵਿਚ ਹੋਈ ਹੈ। ਰਾਹੁਲ ਮਲਿਕ ਅਤੇ ਦਾ ਭਤੀਜਾ ਪਾਣੀਪਤ ਦਾ ਰਹਿਣਾ ਵਾਲ਼ਾ ਹੈ। ਰਾਹੁਲ ਮਲਿਕ ਦੇ ਘੋਲੂ ਮਾਜਰਾ ਵਿਖੇ ਪੈਂਦੀ ਸੁਰਕਸ਼ਾ ਇੰਕਲੇਵ ਕਾਲੋਨੀ ਵਿਚ ਬਣੇ
ਦਫ਼ਤਰ ਵਿਖੇ ਹੀ ਸਾਹਿਲ ਨੇ ਸ਼ਾਮ ਕਰੀਬ 7 ਵਜ਼ੇ ਗੋਲੀਆਂ ਮਾਰੀਆਂ ਹਨ। ਲਾਲੜੂ ਥਾਣਾ ਮੁਖੀ ਯੋਗੇਸ਼ ਕੁਮਾਰ ਅਤੇ ਲੇਹਲੀ ਚੋਂਕੀ ਇੰਚਾਰਜ ਐਸ.ਆਈ. ਗੁਰਵਿੰਦਰ ਸਿੰਘ ਵੀ ਮੌਕੇ ਤੇ ਪਹੁੱਚ ਗਏ ਸਨ। ਜਾਂਚ ਕਰਨ 'ਤੇ ਪਤਾ ਲਗਿਆ ਕਿ ਸਾਹਿਲ ਆਪਣੇ ਚਾਚੇ ਨੂੰ ਲੈਕੇ ਅੰਬਾਲਾ ਵੱਲ ਫ਼ਰਾਰ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਾਕਿਸਤਾਨ ਅੰਦਰ ਸਿੱਖ ਜੋੜੇ ਦੇ ਕਤਲ ਦੀ ਕਰੜੀ ਨਿੰਦਾ ਅਗਲੀ ਖ਼ਬਰ ਮਹਿਲਾ ਟੀ-20 ਵਿਸ਼ਵ ਕੱਪ - ਭਾਰਤ ਨੇ ਨੀਦਰਲੈਂਡ ਨੂੰ ਜਿੱਤਣ ਲਈ ਦਿੱਤਾ 210 ਦੌੜਾਂ ਦਾ ਟੀਚਾ
Ad Position 24