05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਵਿਟਜ਼ਰਲੈਂਡ ਨੇ ਬੋਸਨੀਆ ਨੂੰ 4-1 ਨਾਲ ਹਰਾਇਆ

ਲਾਸ ਏਜੰਲਸ, 18 ਜੂਨ (ਏਜੰਸੀ)-ਇਥੇ ਲਾਸ ਏਂਜਲਸ ਸਟੇਡੀਅਮ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ 26ਵੇਂ ਮੈਚ ‘ਚ ਸਵਿਟਜ਼ਰਲੈਂਡ ਨੇ ਬੋਸਨੀਆ-ਹਰਜ਼ੇਗੋਵਿਨਾ ਨੂੰ 4-1 ਨਾਲ ਹਰਾਇਆ| ਸਵਿਟਜ਼ਰਲੈਂਡ ਨੇ ਸ਼ੁਰੂਆਤੀ ਦਬਾਅ ਬਣਾਇਆ ਤੇ ਬੋਸਨੀਆ ਬਚਾਅ ਕਰਦਾ ਦਿਖਾਈ ਦਿੱਤਾ| ਇਸ ਦੌਰਾਨ ਬੋਸਨੀਆ ਨੇ ਲਗਾਤਾਰ 2 ਕਾਰਨਰ ਵੀ ਗੁਆਏ| ਰੌਡਰਿਗਜ਼ ਦੇ ਖੱਬੇ ਪਾਸਿਓਂ ਆਈ ਗੇਂਦ ਨੇ ਬਾਕਸ ‘ਚ ਅਸਲ ਘਬਰਾਹਟ ਪੈਦਾ ਕੀਤੀ| ਇਸ ਤੋਂ ਬਾਅਦ ਬੋਸਨੀਆ ਦਾ ਮੇਮਿਕ ਪੂਰੀ ਗਤੀ ਨਾਲ ਸੱਜੇ ਪਾਸੇ ਤੋਂ ਗੇਂਦ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਇਹ ਚਾਲ ਫਿੱਕੀ ਪਈ| ਇਸ ਦੌਰਾਨ ਸਵਿਟਜ਼ਰਲੈਂਡ ਨੇ...

Ad Position 21
No active advertisement
ਅਜੀਤ ਡੈਸਕ 19-06-2026

ਲਾਸ ਏਜੰਲਸ, 18 ਜੂਨ (ਏਜੰਸੀ)-ਇਥੇ ਲਾਸ ਏਂਜਲਸ ਸਟੇਡੀਅਮ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ 26ਵੇਂ ਮੈਚ ‘ਚ ਸਵਿਟਜ਼ਰਲੈਂਡ ਨੇ ਬੋਸਨੀਆ-ਹਰਜ਼ੇਗੋਵਿਨਾ ਨੂੰ 4-1 ਨਾਲ ਹਰਾਇਆ| ਸਵਿਟਜ਼ਰਲੈਂਡ ਨੇ ਸ਼ੁਰੂਆਤੀ ਦਬਾਅ ਬਣਾਇਆ ਤੇ ਬੋਸਨੀਆ ਬਚਾਅ ਕਰਦਾ ਦਿਖਾਈ ਦਿੱਤਾ| ਇਸ ਦੌਰਾਨ ਬੋਸਨੀਆ ਨੇ ਲਗਾਤਾਰ 2 ਕਾਰਨਰ ਵੀ ਗੁਆਏ| ਰੌਡਰਿਗਜ਼ ਦੇ ਖੱਬੇ ਪਾਸਿਓਂ ਆਈ ਗੇਂਦ ਨੇ ਬਾਕਸ ‘ਚ ਅਸਲ ਘਬਰਾਹਟ ਪੈਦਾ ਕੀਤੀ| ਇਸ ਤੋਂ ਬਾਅਦ ਬੋਸਨੀਆ ਦਾ ਮੇਮਿਕ ਪੂਰੀ ਗਤੀ ਨਾਲ ਸੱਜੇ ਪਾਸੇ ਤੋਂ ਗੇਂਦ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਇਹ ਚਾਲ ਫਿੱਕੀ ਪਈ| ਇਸ ਦੌਰਾਨ ਸਵਿਟਜ਼ਰਲੈਂਡ ਨੇ ਇਕ ਮਜ਼ਬੂਤ ਖੇਡ ਜਾਰੀ ਰੱਖੀ| ਹਾਲਾਂਕਿ ਬੋਸਨੀਆ ਵਲੋਂ ਵੀ ਬੇਹਦ ਸ਼ਾਨਦਾਰ ਤਰੀਕੇ ਨਾਲ ਪ੍ਰਦਰਸ਼ਨ ਜਾਰੀ ਰਿਹਾ| ਮੈਚ ਦੇ ਪਹਿਲੇ ਅੱਧ ਤੱਕ ਦੋਵਾਂ ਟੀਮਾਂ ਚੋਂ ਕੋਈ ਵੀ ਗੋਲ ਕਰਨ ‘ਚ ਸਫ਼ਲ ਨੂੰ ਹੋਇਆ ਤੇ ਪਹਿਲਾ ਅੱਧ 0-0 ਨਾਲ ਬਰਾਬਰ ਰਿਹਾ| ਦੂਜੇ ਅੱਧ ‘ਚ ਪਿਰੋਏਟਿੰਗ ਮੰਜ਼ਾਂਬੀ ਨੇ 74ਵੇਂ ਮਿੰਟ ‘ਚ ਸਵਿਟਜ਼ਰਲੈਂਡ ਲਈ ਇਕ ਸ਼ਾਨਦਾਰ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ| ਇਸ ਤੋਂ ਬਾਅਦ ਬੋਸਨੀਆ ਨੂੰ ਇਕ ਹੋਰ ਝਟਕਾ ਲੱਗਾ ਜਦ ਮੁਹਰੇਮੋਵਿਚ ਨੂੰ ਰੈਫਰੀ ਨੇ ਫਾਉਲ ਕਰਨ ‘ਤੇ ਰੈਡ ਕਾਰਡ ਦਿਖਾਇਆ ਤੇ ਬਾਹਰ ਕਰ ਦਿੱਤਾ| ਇਸ ਦਾ ਫਾਇਦਾ ਸਵਿਟਜ਼ਰਲੈਂਡ ਨੇ ਉਠਾਇਆ ਤੇ 84ਵੇਂ ਮਿੰਟ ‘ਚ ਵਰਗਸ ਨੇ ਗੋਲ ਕਰਕੇ ਸਵਿਟਜ਼ਰਲੈਂਡ ਨੂੰ 2-0 ਦੀ ਲੀਡ ਦਿਵਾਈ| ਇਥੇ ਤੱਕ ਸੀਮਤ ਨਾ ਰਹਿੰਦੇ ਹੋਏ ਮੰਜ਼ਾਂਬੀ ਨੇ ਇਕ ਹੋਰ ਗੋਲ ਕਰਕੇ 3-0 ਨਾਲ ਟੀਮ ਦੀ ਜਿੱਤ ਨੂੰ ਹੋਰ ਪੱਕਾ ਕੀਤਾ| ਹਾਲਾਂਕਿ, ਬੋਸਨੀਆ ਨੇ ਇਕ ਆਖ਼ਰੀ ਕੋਸ਼ਿਸ਼ ਕੀਤੀ ਤੇ ਟੀਮ ਲਈ ਏਰਮਿਨ ਮਾਹਮੀਚ ਨੇ ਇਕ ਗੋਲ ਕਰਦੇ ਹੋਏ ਸਕੋਰ 3-1 ਕੀਤਾ| ਮੈਚ ਦੇ ਆਖਰੀ ਸਮੇਂ ‘ਚ ਸਵਿਟਜ਼ਰਲੈਂਡ ਨੂੰ ਇਕ ਹੋਰ ਮੌਕਾ ਪੈਨਲਟੀ ਦੇ ਰੂਪ ‘ਚ ਮਿਲਿਆ ਜਿਸ ਨੂੰ ਉਨ੍ਹਾਂ ਨੇ ਹੱਥੋਂ ਨਾ ਜਾਣ ਦਿੱਤਾ ਤੇ ਗ੍ਰੇਨਿਟ ਜ਼ਾਕਾ ਨੇ ਗੋਲ ਕਰਕੇ ਸਕੋਰ ਨੂੰ 4-1 ਕਰ ਦਿੱਤਾ|

Ad Position 22
No active advertisement
ਪਿਛਲੀ ਖ਼ਬਰ ⭐️ਮਾਣਕ ਮੋਤੀ ⭐️ ਅਗਲੀ ਖ਼ਬਰ ਪਟਿਆਲਾ ਦਾ ਨੂਰ ਸਿੰਗਲਾ ਸੀ.ਏ. ਫਾਈਨਲ ਪ੍ਰੀਖਿਆ 'ਚੋਂ ਦੇਸ਼ ਭਰ 'ਚੋਂ ਅੱਵਲ
Ad Position 24