03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਖਮਾਣੋਂ ਨੇੜੇ ਰੇਲਵੇ ਲਾਈਨ ਤੋਂ ਅਣਪਛਾਤੀ ਲਾਸ਼ ਬਰਾਮਦ

ਖਮਾਣੋਂ, 19 ਜੂਨ (ਮਨਮੋਹਣ ਸਿੰਘ ਕਲੇਰ)- ਰੇਲਵੇ ਪੁਲਿਸ ਮੋਰਿੰਡਾਂ ਨੇ ਖਮਾਣੋਂ ਦੇ ਪਿੰਡ ਭਾਂਬਰੀ ਵਿਖੇ ਨਿਊ ਰੇਲਵੇ...

Ad Position 21
No active advertisement
ਅਜੀਤ ਡੈਸਕ 19-06-2026

ਖਮਾਣੋਂ, 19 ਜੂਨ (ਮਨਮੋਹਣ ਸਿੰਘ ਕਲੇਰ)- ਰੇਲਵੇ ਪੁਲਿਸ ਮੋਰਿੰਡਾਂ ਨੇ ਖਮਾਣੋਂ ਦੇ ਪਿੰਡ ਭਾਂਬਰੀ ਵਿਖੇ ਨਿਊ ਰੇਲਵੇ ਸ਼ਟੇਸ਼ਨ ਮੋਰਿੰਡਾ ਖਮਾਣੋਂ ਵਿਚਕਾਰ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਰਘੁਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸਹਾਇਕ ਥਾਣੇਦਾਰ ਰੇਲਵੇ ਪੁਲਿਸ ਚੌਕੀ ਮੋਰਿੰਡਾ ਨੇ ਦੱਸਿਆ ਕਿ ਉਕਤ ਲਾਸ਼ ਸਬੰਧੀ 59/1213 ਕਿਲੋਮੀਟਰ ਨੇੜੇ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ ਨੌ ਵਜੇ ਇਤਲਾਹ ਮਿਲੀ ਸੀ।

ਉਨ੍ਹਾਂ ਦੱਸਿਆਂ ਕਿ ਹੁਲੀਏ ਮੁਤਾਬਿਕ ਲਾਸ਼ ਦਾ ਚਿਹਰਾ ਲੰਬੂਤਰਾ, ਤਿਖਾ ਨੱਕ, ਰੰਗ ਗੋਰਾ ਕਦ 5-7" ਦੇ ਕਰੀਬ ਹੈ। ਜਿਸਦੇ ਕਾਲੀ ਕਮੀਜ਼, ਕਾਲੀ ਹੀ ਬੂਨੈਣ ਅਤੇ ਖਾਕੀ ਰੰਗ ਦੀ ਪੈਂਟ ਪਹਿਨੀ ਹੋਈ ਹੈ। ਉਨ੍ਹਾਂ ਦਸਿਆ ਕਿ ਇਸ ਨੌਜਵਾਨ ਦੀ ਕਿਸੇ ਰੇਲ ਵਿਚੋ ਡਿੱਗਣ ਕਾਰਨ ਮੌਤ ਹੋਈ ਜਾਪਦੀ ਹੈ। ਉਨ੍ਹਾਂ ਦਸਿਆ ਕਿ ਨੌਜਵਾਨ ਜੰਮੂ ਦਾ ਪਰਵਾਸੀ ਜਾਪਦਾ ਹੈ। ਉਨ੍ਹਾਂ ਦਸਿਆ ਕਿ 72 ,ਘੰਟੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਖਮਾਣੋਂ ਮੋਰਚਰੀ 'ਚ ਰੱਖਿਆ ਗਿਆ ਹੈ। ਜਦੋਂਕਿ ਮਾਮਲੇ 'ਚ ਧਾਰਾ194 ਬੀ. ਐਨ. ਐਸ. ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਆਮ ਆਦਮੀ ਪਾਰਟੀ ਸਰਕਾਰ ਦਾ ਇਕ ਇਤਿਹਾਸਿਕ ਕਦਮ- ਅਵਤਾਰ ਸਿੰਘ ਈਲਵਾਲ ਅਗਲੀ ਖ਼ਬਰ ਉਤਰਾਖੰਡ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਬੇਇੱਜ਼ਤ ਕਰਨਾ ਮੰਦਭਾਗਾ- ਐ...
Ad Position 24