03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਇਤਿਹਾਸਕ ਗੁਰਦੁਆਰਾ ਕੰਗਾਂ ਵਾਲਾ ਖੂਹ ਮੌੜੇ ਕਲਾਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ

ਚੋਗਾਵਾਂ/ਅੰਮ੍ਰਿਤਸਰ, 19 ਜੂਨ (ਗੁਰਵਿੰਦਰ ਸਿੰਘ ਕਲਸੀ)- ਇਤਿਹਾਸਕ ਗੁਰਦੁਆਰਾ ਕੰਗਾਂ ਵਾਲਾ ਖੂਹ ਪਿੰਡ ਮੌੜੇ ਕਲਾਂ ਵਿਖੇ...

Ad Position 21
No active advertisement
ਅਜੀਤ ਡੈਸਕ 19-06-2026

ਚੋਗਾਵਾਂ/ਅੰਮ੍ਰਿਤਸਰ, 19 ਜੂਨ (ਗੁਰਵਿੰਦਰ ਸਿੰਘ ਕਲਸੀ)- ਇਤਿਹਾਸਕ ਗੁਰਦੁਆਰਾ ਕੰਗਾਂ ਵਾਲਾ ਖੂਹ ਪਿੰਡ ਮੌੜੇ ਕਲਾਂ ਵਿਖੇ ਧੰਨ-ਧੰਨ ਬਾਬਾ ਵੱਡੇਵਰ ਸਾਹਿਬ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਰਾਜਨ ਸਿੰਘ ਮੋੜੇ ਕਲਾਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜੇ ਧਾਰਮਿਕ ਦੀਵਾਨ ਵਿਚ ਗਿਆਨੀ ਗੁਰਭੇਜ ਸਿੰਘ ਜੌਹਲ ਦਾ ਢਾਡੀ ਜਥਾ, ਗਿਆਨੀ ਸੰਤੋਖ ਸਿੰਘ ਸੁਰ ਸਿੰਘ ਵਾਲੇ, ਭਾਈ ਗੁਰਪ੍ਰੀਤ ਸਿੰਘ ਸੌੜੀਆਂ ਦਾ ਇੰਟਰਨੈਸ਼ਨਲ ਕਵੀਸ਼ਰੀ ਜਥੇ ਨੇ ਜੁੜੀ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।

ਗੁਰਮਤਿ ਸਮਾਗਮ ਵਿਚ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਤਰਲੋਕ ਸਿੰਘ ਮੁਖੀ ਖਿਆਲੇ ਵਾਲੇ, ਬਾਬਾ ਸ਼ਮਸ਼ੇਰ ਸਿੰਘ ਭਿੱਟੇਵੱਡ ਵਾਲੇ, ਬਾਬਾ ਸੁਖਦੇਵ ਸਿੰਘ, ਬਾਬਾ ਸੁਲੱਖਣ ਸਿੰਘ ਪੰਜਵੜ, ਬਾਬਾ ਅਮਰੀਕ ਸਿੰਘ, ਬਾਬਾ ਕੁਲਬੀਰ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਸਰਪੰਚ ਬਲਬੀਰ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ, ਨਿਰਮਲ ਸਿੰਘ, ਚਮੇਲ ਸਿੰਘ, ਨਿਹਾਲ ਸਿੰਘ ਆਦਿ ਨੇ ਹਾਜ਼ਰੀਆਂ ਭਰੀਆਂ। ਸ਼ਾਮ ਨੂੰ ਕਬੱਡੀ ਟੂਰਨਾਮੈਂਟ ਹੋਇਆ। ਜਿਸ ਵਿਚ ਕਬੱਡੀ ਕਲੱਬ ਘੁਮਾਣ ਅਤੇ ਕਬੱਡੀ ਕਲੱਬ ਤੇਜਾ ਸਿੰਘ ਸਮੇਤ ਹੋਰਨਾਂ ਟੀਮਾਂ ਦਰਮਿਆਨ ਕਬੱਡੀ ਦੇ ਸਖ਼ਤ ਮੁਕਾਬਲੇ ਹੋਏ। ਜਿਸ ਦਾ ਖੇਡ ਪ੍ਰੇਮੀਆਂ ਨੇ ਭਰਪੂਰ ਅਨੰਦ ਮਾਣਿਆ। ਇਸ ਮੌਕੇ ਦਲ ਪੰਥ ਵਲੋਂ ਮਹੱਲਾ ਖੇਡਿਆ ਗਿਆ। ਜਿਸ ਵਿਚ ਖਾਲਸੇ ਦੀਆਂ ਰਵਾਇਤੀ ਖੇਡਾਂ ਘੋੜ ਦੌੜ, ਗਤਕੇਬਾਜ਼ੀ, ਨੇਜੇਬਾਜ਼ੀ ਤੇ ਤਲਵਾਰਬਾਜ਼ੀ ਦੇ ਜੋਹਰ ਵਿਖਾਏ ਗਏ।

Ad Position 22
No active advertisement
ਪਿਛਲੀ ਖ਼ਬਰ ਨਗਰ ਪਿੰਡ ਦੀ ਦਲਦਲ ਬਣੀ ਮੌਤ ਦਾ ਕਾਰਨ! ਹਰਜੋਤ ਕੌਰ ਲੋਟੀਆ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਲੋਹੀਆਂ ਬਿਜਲੀ ਦਫ਼ਤਰ ਅੱਗੇ ਲਗਾਇਆ ਗਿਆ ਧਰਨਾ
Ad Position 24