03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਖੁੱਲ੍ਹੀ ਕਚਿਹਰੀ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਫਿਲੌਰ, 19 ਜੂਨ- (ਅਮਰਜੀਤ ਸਿੰਘ ਮੋਨੂੰ)- ਫਿਲੌਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ...

Ad Position 21
No active advertisement
ਅਜੀਤ ਡੈਸਕ 19-06-2026

ਫਿਲੌਰ, 19 ਜੂਨ- (ਅਮਰਜੀਤ ਸਿੰਘ ਮੋਨੂੰ)- ਫਿਲੌਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਅੱਜ ਆਪਣੇ ਫਿਲੌਰ ਦੌਰੇ ਦੌਰਾਨ ਵੱਖ-ਵੱਖ ਥਾਈਂ ਖੁੱਲ੍ਹੀ ਕਚਿਹਰੀ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਦਿਆਂ ਅਧਿਕਾਰੀਆਂ ਨੂੰ ਮੌਕੇ ’ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਆਪਣੇ ਦੌਰੇ ਦੌਰਾਨ ਚੇਅਰਮੈਨ ਗੜ੍ਹੀ ਨੇ ਪਿੰਡ ਨਗਰ ਵਿਖੇ ਹਾਈਵੇ ’ਤੇ ਖੜ੍ਹਦੇ ਗੰਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਦਾ ਜਾਇਜ਼ਾ ਲੈਣ ਲਈ ਮੌਕੇ ਦਾ ਦੌਰਾ ਕੀਤਾ। ਮਾਮਲੇ ਦੀ ਸੁਣਵਾਈ ਕਰਦਿਆਂ ਗੜ੍ਹੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਸਿਆ ਦਾ ਪੱਕਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਵੀ ਦੁਹਰਾਈ। ਇਸ ਮੌਕੇ ਐਸ.ਡੀ.ਐਮ. ਫਿਲੌਰ, ਤਹਿਸੀਲਦਾਰ, ਬੀ.ਡੀ.ਪੀ.ਓ., ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਗੜ੍ਹੀ ਨੇ ਪਿੰਡ ਮਿਓਂਵਾਲ ਦੇ ਇੱਕ ਦਲਿਤ ਨੌਜਵਾਨ, ਜਿਸ ਦੀ ਬੀਤੇ ਦਿਨੀਂ ਟਿੱਪਰ ਹੇਠ ਆਉਣ ਕਾਰਨ ਹੋਈ ਮੌਤ ਹੋ ਗਈ ਸੀ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਪਿੰਡ ਮੋਰੋਂ ਵਿਖੇ ਚੇਅਰਮੈਨ ਗੜ੍ਹੀ ਦੇ ਯਤਨਾਂ ਸਦਕਾ ਦੋ ਧਿਰਾਂ ਵਿਚਕਾਰ ਖੇਡ ਗਰਾਊਂਡ ਪੁੱਟਣ ਨੂੰ ਲੈ ਕੇ ਚੱਲ ਰਿਹਾ ਮਸਲਾ ਆਪਸੀ ਰਜ਼ਾਮੰਦੀ ਨਾਲ ਸੁਲਝਾਅ ਲਿਆ ਗਿਆ।
ਆਪਣੇ ਦੌਰਾਨ ਚੇਅਰਮੈਨ ਗੜ੍ਹੀ ਨੇ ਜਿਥੇ ਪਿੰਡ ਅਕਲਪੁਰ ਵਿਖੇ ਡੇਰਾ ਬ੍ਰਹਮ ਦਾਸ ਵਿਖੇ ਨਤਮਸਤਕ ਹੁੰਦਿਆਂ ਗੱਦੀਨਸ਼ੀਨ ਬਾਬਾ ਜਸਪਾਲ ਸਿੰਘ ਦਾ ਆਸ਼ੀਰਵਾਦ ਲਿਆ ਉਥੇ ਡੇਰਾ ਬਾਬਾ ਮੇਲਾ ਰਾਮ ਵਿਖੇ ਨਤਮਸਤਕ ਹੋ ਕੇ ਸੰਤ ਪਰਮਜੀਤ ਦਾਸ ਜੀ ਦਾ ਆਸ਼ੀਰਵਾਦ ਹਾਸਲ ਕੀਤਾ।

ਉਨ੍ਹਾਂ ਸ਼੍ਰੀ ਰਾਮ ਮੰਦਿਰ ਕੁਟੀਆ ਗੁਰਾਇਆ ਵਿਖੇ ਵੀ ਮੱਥਾ ਟੇਕਿਆ, ਜਿਥੇ ਸੂਬੇ ਦੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸੂਬਾ ਜੁਆਇੰਟ ਸਕੱਤਰ ‘ਆਪ’ ਪ੍ਰਿੰ. ਪ੍ਰੇਮ ਕੁਮਾਰ ਤੋਂ ਇਲਾਵਾ ‘ਆਪ’ ਆਗੂ ਹਰਜਿੰਦਰ ਕੌਰ ਸੰਧੂ, ਅੰਗਰੇਜ਼ ਸਿੰਘ, ਕਮਲੇਸ਼ ਕੁਮਾਰ, ਜਗਦੀਸ਼ ਸਿੰਘ ਰਾਮਾ, ਸਰਪੰਚ ਮੋਰੋਂ ਹਰਦੀਪ ਸਿੰਘ, ਕਿਰਪਾਲ ਸਿੰਘ ਪਾਲੀ ਅਤੇ ਵੱਡੀ ਗਿਣਤੀ ਲੋਕ ਮੌਜੂਦ ਸਨ।

 

Ad Position 22
No active advertisement
ਪਿਛਲੀ ਖ਼ਬਰ ਏ.ਐਸ.ਪੀ. ਜ਼ੀਰਕਪੁਰ ਨੇ ਸ਼ਿਫਟਿੰਗ ਨਾਕਿਆਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਖੁੱਲ੍ਹੀ ਕਚਿਹਰੀ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24