01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਜ਼ੀਰਕਪੁਰ 'ਚ ਨਸ਼ਾ ਤਸਕਰੀ 'ਤੇ ਵੱਡੀ ਕਾਰਵਾਈ, ਫਲੈਟ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ, ਚਾਰ ਕਾਬੂ

ਜ਼ੀਰਕਪੁਰ, 20 ਜੂਨ (ਅਲੀ)- ਜ਼ੀਰਕਪੁਰ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ...

Ad Position 21
No active advertisement
ਅਜੀਤ ਡੈਸਕ 20-06-2026

ਜ਼ੀਰਕਪੁਰ, 20 ਜੂਨ (ਅਲੀ)- ਜ਼ੀਰਕਪੁਰ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸਿੰਗਮਾ ਸਿਟੀ ਐਕਸਟੈਂਸ਼ਨ ਸੋਸਾਇਟੀ ਦੇ ਇਕ ਫਲੈਟ ਵਿਚ ਛਾਪੇਮਾਰੀ ਕਰਕੇ ਚਾਰ ਨੌਜਵਾਨਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਲੈਕਟ੍ਰਾਨਿਕ ਕੰਡਾ, ਸਿਲਵਰ ਫੋਇਲ ਪੇਪਰ ਅਤੇ ਨਸ਼ਾ ਪੈਕ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।

ਪੁਲਿਸ ਅਨੁਸਾਰ ਸ਼ੁੱਕਰਵਾਰ ਸ਼ਾਮ ਗਸ਼ਤ ਦੌਰਾਨ ਇਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸਿੰਗਮਾ ਸਿਟੀ ਐਕਸਟੈਂਸ਼ਨ ਦੇ ਫਲੈਟ ਨੰਬਰ 566-ਸੀ ਵਿਚ ਹੈਰੋਇਨ ਵੇਚੀ ਜਾ ਰਹੀ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਤੁਰੰਤ ਛਾਪਾ ਮਾਰਿਆ। ਫਲੈਟ ਅੰਦਰ ਮੌਜੂਦ ਚਾਰ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਆਪਣੇ ਕੋਲ ਮੌਜੂਦ ਪੌਲੀਥੀਨ ਦੇ ਲਿਫਾਫੇ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਪੁਲਿਸ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਵਾਸੀ ਰਾਮ ਦਰਬਾਰ ਚੰਡੀਗੜ੍ਹ, ਅਜੈ ਵਾਸੀ ਵਿਕਾਸ ਨਗਰ ਚੰਡੀਗੜ੍ਹ, ਅਮਨ ਵਾਸੀ ਬਿਜਨੌਰ (ਮੌਜੂਦਾ ਵਾਸੀ ਰਾਮ ਦਰਬਾਰ, ਚੰਡੀਗੜ੍ਹ) ਅਤੇ ਮੁਕੇਸ਼ ਵਾਸੀ ਗ੍ਰੀਨ ਵੈਲੀ, ਘੋਲੂ ਮਾਜਰਾ, ਲਾਲੜੂ ਵਜੋਂ ਹੋਈ ਹੈ।

ਤਲਾਸ਼ੀ ਦੌਰਾਨ ਸਾਹਿਲ ਕੋਲੋਂ 8 ਗ੍ਰਾਮ, ਅਜੈ ਕੋਲੋਂ 7 ਗ੍ਰਾਮ, ਅਮਨ ਕੋਲੋਂ 7 ਗ੍ਰਾਮ ਅਤੇ ਮੁਕੇਸ਼ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਕੁੱਲ 30 ਗ੍ਰਾਮ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਗਿਆ। ਫਲੈਟ ਦੀ ਤਲਾਸ਼ੀ ਦੌਰਾਨ ਇੱਕ ਕਮਰੇ ਵਿਚੋਂ 10 ਖਾਲੀ ਪੌਲੀਥੀਨ ਪਾਊਚ, ਇਲੈਕਟ੍ਰਾਨਿਕ ਵਜ਼ਨ ਕੰਡਾ ਅਤੇ ਸਿਲਵਰ ਫੋਇਲ ਪੇਪਰ ਵੀ ਬਰਾਮਦ ਹੋਏ। ਪੁਲਿਸ ਦਾ ਮੰਨਣਾ ਹੈ ਕਿ ਇਹ ਸਾਮਾਨ ਨਸ਼ੇ ਦੀ ਪੈਕਿੰਗ ਅਤੇ ਸਪਲਾਈ ਲਈ ਵਰਤਿਆ ਜਾਂਦਾ ਸੀ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 29, 61 ਅਤੇ 85 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਹੈਰੋਇਨ ਕਿੱਥੋਂ ਲਿਆਉਂਦੇ ਸਨ ਅਤੇ ਇਸ ਦੀ ਸਪਲਾਈ ਕਿਹੜੇ-ਕਿਹੜੇ ਇਲਾਕਿਆਂ ਵਿਚ ਕਰਦੇ ਸਨ। ਜਾਂਚ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।

 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅੱਜ ਸ਼ਾਮ ਜਲੰਧਰ ਵਿਖੇ ਪਹੁੰਚਣਗੇ ਅਗਲੀ ਖ਼ਬਰ ਡੇਰਾ ਬਿਆਸ ਜਾ ਰਹੀ ਬੱਸ ਦੀ ਟਰੱਕ ਨਾਲ ਹੋਈ ਜ਼ਬਰਦਸਤ ਟੱਕਰ
Ad Position 24