28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

20 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਵਿਚ ਐਸ. ਆਈ. ਰੰਗੇ ਹੱਥੀਂ ਕਾਬੂ

ਫਿਲੌਰ, 21 ਜੂਨ (ਅਮਰਜੀਤ ਸਿੰਘ ਮੋਨੂੰ/ ਗੈਰੀ)- ਰਾਜ ਰਾਣੀ ਪਤਨੀ ਸ਼ਾਦੀ ਲਾਲ ਵਾਸੀ ਮੁਹੱਲਾ ਚੌਧਰੀਆਂ, ਫਿਲੌਰ, ਜਿਲ੍ਹਾ...

Ad Position 21
No active advertisement
ਅਜੀਤ ਡੈਸਕ 21-06-2026

ਫਿਲੌਰ, 21 ਜੂਨ (ਅਮਰਜੀਤ ਸਿੰਘ ਮੋਨੂੰ/ ਗੈਰੀ)- ਰਾਜ ਰਾਣੀ ਪਤਨੀ ਸ਼ਾਦੀ ਲਾਲ ਵਾਸੀ ਮੁਹੱਲਾ ਚੌਧਰੀਆਂ, ਫਿਲੌਰ, ਜਿਲ੍ਹਾ ਜਲੰਧਰ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਕਿ ਐਸ.ਆਈ. ਅਮਨਦੀਪ ਕੌਰ ਥਾਣਾ ਫਿਲੌਰ, ਜਿਲ੍ਹਾ ਜਲੰਧਰ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਆਈ ਅਮਨਦੀਪ ਕੌਰ, ਥਾਣਾ ਫਿਲੌਰ, ਜਿਲ੍ਹਾ ਜਲੰਧਰ (ਦਿਹਾਤੀ) ਨੂੰ ਨਸ਼ਾ ਕੇਸ ਵਿਚ ਮਦਦ ਕਰਨ ਅਤੇ ਦੋਸ਼ੀ ਦਾ ਮੋਬਾਇਲ ਫੋਨ ਵਾਪਸ ਕਰਨ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ਤੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਸਦਾ ਪੁੱਤਰ ਨਸ਼ੀਲੀਆਂ ਗੋਲੀਆ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਐਸ.ਆਈ ਉਕਤ ਨੇ ਘੱਟ ਨਸ਼ੇ ਦਾ ਮੁਕੱਦਮਾ ਦਰਜ ਕਰਕੇ ਤਾਂ ਜੋ ਦੋਸ਼ੀ ਦੀ ਜ਼ਮਾਨਤ ਹੋ ਸਕੇ ਅਤੇ ਦੋਸ਼ੀ ਦਾ ਮੋਬਾਇਲ ਫੋਨ ਵਾਪਸ ਕਰਨ ਲਈ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਮਜ਼ਬੂਰੀ ਵੱਸ 01 ਹਜ਼ਾਰ ਰੁਪਏ ਐਸ.ਆਈ ਅਮਨਦੀਪ ਕੌਰ ਨੂੰ ਦੇ ਦਿੱਤੇ ਅਤੇ ਰਿਸ਼ਵਤ ਸਬੰਧੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ।

ਸ਼ਿਕਾਇਤਕਰਤਾ ਰਿਸ਼ਵਤ ਨਹੀ ਦੇਣਾ ਚਾਹੁੰਦੀ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਦੋਸ਼ਾਂ ਦੀ ਵੈਰੀਫਿਕੇਸ਼ਨ ਉਪਰੰਤ ਡੀ.ਐਸ.ਪੀ ਵਿਜੀਲੈਂਸ ਬਿਊਰੋ ਯੂਨਿਟ, ਜਲੰਧਰ ਦੀ ਅਗਵਾਈ ਵਿਚ ਟਰੈਪ ਲਗਾਇਆ ਗਿਆ ਅਤੇ ਐਸ.ਆਈ ਅਮਨਦੀਪ ਕੌਰ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 20 ਹਜ਼ਾਰ ਰੁਪਏ ਰਿਸ਼ਵਤ ਲੈਣ ਪਰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਰਿਸ਼ਵਤ ਦੀ ਰਕਮ ਮੌਕਾ ਤੇ ਬ੍ਰਾਮਦ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਸਖ਼ਤ ਪ੍ਰਬੰਧਾਂ ਹੇਠ ਨੀਟ ਦੀ ਪ੍ਰੀਖਿਆ ਹੋਈ ਮੁਕੰਮਲ, 500 ਪ੍ਰੀਖਿਆਰਥੀਆਂ ਨੇ ਦਿੱਤੀ ਪ੍... ਅਗਲੀ ਖ਼ਬਰ ਜੰਡਿਆਲਾ ਗੁਰੂ ਪੁਲਿਸ ਵਲੋਂ ਅੱਧਾ ਕਿਲੋ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
Ad Position 24