28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਨੂੰ ਲੈ ਕੇ ਵਿਮੁਕਤ ਜਾਤੀਆਂ ਦੇ ਆਗੂ ਸਰਬਨ ਸਿੰਘ ਪੰਜਗਰਾਈਂ ਨਜ਼ਰਬੰਦ

ਪੰਜਗਰਾਈਂ ਕਲਾਂ, (ਫਰੀਦਕੋਟ), 22 ਜੂਨ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈ ਕਲਾਂ ਵਿਖੇ ਅੱਜ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਦੀ ਸੱਥ ਵਿਚ ਲੋਕ ਮਿਲਣੀ...

Ad Position 21
No active advertisement
ਅਜੀਤ ਡੈਸਕ 22-06-2026

ਪੰਜਗਰਾਈਂ ਕਲਾਂ, (ਫਰੀਦਕੋਟ), 22 ਜੂਨ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈ ਕਲਾਂ ਵਿਖੇ ਅੱਜ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਦੀ ਸੱਥ ਵਿਚ ਲੋਕ ਮਿਲਣੀ ਕਰਨ ਆ ਰਹੇ ਹਨ। ਉਨ੍ਹਾਂ ਦੀ ਇਸ ਆਮਦ ਨੂੰ ਲੈ ਕੇ ਵਿਮੁਕਤ ਜਾਤੀਆਂ ਵਲੋਂ ਐਸ.ਟੀ. ਕੋਟੇ ਦਾ ਦੋ ਫੀਸਦੀ ਰਾਖਵਾਂਕਰਨ ਐਸ. ਸੀ. ਕੋਟੇ ਵਿਚ ਮਰਜ ਕੀਤੇ ਜਾਣ ਨੂੰ ਲੈ ਕੇ ਰੋਸ ਸੀ । ਮੁੱਖ ਮੰਤਰੀ ਦੀ ਲੋਕ ਮਿਲਣੀ ਦੇ ਪ੍ਰੋਗਰਾਮ ਵਿਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਕੋਈ ਵਿਘਨ ਨਾ ਪਵੇ । ਇਸ ਲਈ ਵਿਮੁਕਤ ਜਾਤੀਆਂ ਦੇ ਆਗੂ ਸਰਬਨ ਸਿੰਘ ਪੰਜਗਰਾਈਂ ਨੂੰ ਘਰ ਅੰਦਰ ਨਜ਼ਰ ਬੰਦ ਕਰ ਲਿਆ ਗਿਆ ਹੈ। ਸਰਬਨ ਸਿੰਘ ਪੰਜਗਰਾਈਂ ਨੇ ਕਿਹਾ ਕਿ ਕਹਿਣ ਨੂੰ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਲੋਕ ਮਿਲਣੀ ਹੈ  ਪਰ ਮਿਲਣ ਵਾਲੇ ਲੋਕਾਂ ਨੂੰ ਭਗਵੰਤ ਸਿੰਘ ਮਾਨ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੂੰ ਘਰਾਂ ਅੰਦਰ ਹੀ ਕੈਦ ਕਰ ਕੇ ਰੱਖਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਭਾਜਪਾ ਆਗੂ ਅਤੇ ਵਿਮੁਕਤ ਜਾਤੀਆਂ ਦੇ ਆਗੂ ਜਸਪਾਲ ਸਿੰਘ ਪੰਜਗਰਾਈਂ ਦੇ ਘਰ ਵੀ ਤੜਕਸਾਰ ਛਾਪੇਮਾਰੀ ਕੀਤੀ ਗਈ ਸੀ ਪ੍ਰੰਤੂ ਜਸਪਾਲ ਸਿੰਘ ਘਰ ਨਾ ਹੋਣ ਕਾਰਨ ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ। ਇਸ ਤੋਂ ਇਲਾਵਾ ਪੁਲਿਸ ਵਲੋਂ ਪੱਤਰਕਾਰ ਸੁਖਜਿੰਦਰ ਸਿੰਘ ਗਿੱਲ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਹੈਦਰਾਬਾਦ ਦੇ ਗੋਦਾਮ ’ਚ ਧਮਾਕਾ, ਇਕ ਦੀ ਮੌਤ ਅਗਲੀ ਖ਼ਬਰ ਅਪਰਬਾਰੀ ਦੁਆਬ ਨਹਿਰ ਸਠਿਆਲੀ ਵਿਖੇ ਨਹਿਰ ’ਚ ਪਿਆ ਪਾੜ
Ad Position 24