28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗੁਰਾਇਆ ਹਾਈਵੇ 'ਤੇ ਵੱਡਾ ਹਾਦਸਾ ਟਲਿਆ, ਰੇਤ ਨਾਲ ਭਰਿਆ ਟਿੱਪਰ ਪੁੱਲ ਤੋਂ ਲਟਕਿਆ

ਗੁਰਾਇਆ, 22 ਜੂਨ- ਗੁਰਾਇਆ ਨੈਸ਼ਨਲ ਹਾਈਵੇ 'ਤੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਗੁਰਾਇਆ ਪੁਲਿਸ ਥਾਣੇ ਦੇ ਸਾਹਮਣੇ ਓਵਰਬ੍ਰਿਜ ਉੱਪਰ...

Ad Position 21
No active advertisement
ਅਜੀਤ ਡੈਸਕ 22-06-2026

ਗੁਰਾਇਆ, 22 ਜੂਨ- ਗੁਰਾਇਆ ਨੈਸ਼ਨਲ ਹਾਈਵੇ 'ਤੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਗੁਰਾਇਆ ਪੁਲਿਸ ਥਾਣੇ ਦੇ ਸਾਹਮਣੇ ਓਵਰਬ੍ਰਿਜ ਉੱਪਰ ਰੇਤ ਨਾਲ ਭਰਿਆ ਇਕ ਟਿੱਪਰ ਬੇਕਾਬੂ ਹੋ ਕੇ ਸੁਰੱਖਿਆ ਲਈ ਲਗਾਈਆਂ ਗਈਆਂ ਲੋਹੇ ਦੀਆਂ ਪੱਤੀਆਂ ਨੂੰ ਤੋੜਦਾ ਹੋਇਆ ਅੱਧਾ ਸੜਕ 'ਤੇ ਅਤੇ ਅੱਧਾ ਪੁਲ ਦੇ ਹੇਠਾਂ ਵੱਲ ਲਟਕ ਗਿਆ। ਖੁਸ਼ਕਿਸਮਤੀ ਨਾਲ ਟਿੱਪਰ ਪੁੱਲ ਤੋਂ ਹੇਠਾਂ ਡਿੱਗਣ ਤੋਂ ਬਚ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ।

ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੈਟਰੋਲਿੰਗ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਪਠਾਨਕੋਟ ਤੋਂ ਲੁਧਿਆਣਾ ਵੱਲ ਜਾ ਰਿਹਾ ਰੇਤ ਨਾਲ ਭਰਿਆ ਟਿੱਪਰ ਗੁਰਾਇਆ ਓਵਰਬ੍ਰਿਜ ਉੱਪਰ ਹਾਦਸਾਗ੍ਰਸਤ ਹੋ ਗਿਆ ਹੈ। ਮੁੱਢਲੀ ਜਾਂਚ ਅਨੁਸਾਰ ਟਰੱਕ ਚਾਲਕ ਨੂੰ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ।

ਉਨ੍ਹਾਂ ਦੱਸਿਆ ਕਿ ਟਿੱਪਰ ਹਾਈਵੇ ਤੋਂ ਹੇਠਾਂ ਵੱਲ ਖਿਸਕ ਗਿਆ ਸੀ, ਪਰ ਵਾਹਨ ਪੁਲ ਤੋਂ ਹੇਠਾਂ ਡਿੱਗਣ ਤੋਂ ਬਚ ਗਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਨੈਸ਼ਨਲ ਹਾਈਵੇ ਹੈਲਪ ਟੀਮ ਨੂੰ ਵੀ ਮੌਕੇ 'ਤੇ ਸੱਦਿਆ ਗਿਆ ਅਤੇ ਟਿੱਪਰ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਲੁਧਿਆਣਾ ਪਹੁੰਚੇ ਰਾਜਪਾਲ ਗੁਲਾਬ ਸਿੰਘ ਕਟਾਰੀਆ, ਨਿੱਜੀ ਸਮਾਗਮ 'ਚ ਲਿਆ ਹਿੱਸਾ
Ad Position 24