27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਢਕੋਲੀ ਰੇਲਵੇ ਫਾਟਕ ਨੰਬਰ 120 ਐਸ.ਪੀ.ਐਲ. ਤਿੰਨ ਦਿਨ ਲਈ ਰਹੇਗਾ ਬੰਦ, ਲੋਕਾਂ ਨੂੰ ਹੋਵੇਗੀ ਦਿੱਕਤ

ਜ਼ੀਰਕਪੁਰ, 22 ਜੂਨ- ਢਕੋਲੀ ਇਲਾਕੇ ਦੇ ਲੋਕਾਂ ਲਈ ਅਹਿਮ ਖ਼ਬਰ...

Ad Position 21
No active advertisement
ਅਜੀਤ ਡੈਸਕ 22-06-2026

ਜ਼ੀਰਕਪੁਰ, 22 ਜੂਨ- ਢਕੋਲੀ ਇਲਾਕੇ ਦੇ ਲੋਕਾਂ ਲਈ ਅਹਿਮ ਖ਼ਬਰ ਹੈ। ਉੱਤਰੀ ਰੇਲਵੇ ਵਲੋਂ ਘੱਗਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਰਮਿਆਨ ਸਥਿਤ ਲੈਵਲ ਕਰਾਸਿੰਗ ਗੇਟ ਨੰਬਰ 120 ਐਸ.ਪੀ.ਐਲ. ਨੂੰ ਐਮਰਜੈਂਸੀ ਟਰੈਕ ਮੁਰੰਮਤ ਕਾਰਜਾਂ ਕਾਰਨ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਰੇਲਵੇ ਵਿਭਾਗ ਵਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਫਾਟਕ 23 ਜੂਨ 2026 ਨੂੰ ਸ਼ਾਮ 4 ਵਜੇ ਤੋਂ 25 ਜੂਨ 2026 ਨੂੰ ਰਾਤ 8 ਵਜੇ ਤੱਕ ਸੜਕੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੌਰਾਨ ਰੇਲਵੇ ਟਰੈਕ ਦੀ ਭਾਰੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੰਮ ਟ੍ਰੇਨਾਂ ਦੀ ਸੁਰੱਖਿਅਤ ਆਵਾਜਾਈ ਅਤੇ ਸੜਕ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ। ਇਸ ਕਾਰਨ ਫਾਟਕ ਰਾਹੀਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵਿਕਲਪਕ ਰਸਤੇ ਵਰਤਣੇ ਪੈਣਗੇ।

ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ (ਪੀ.ਵੇ.) ਚੰਡੀਗੜ੍ਹ ਵਲੋਂ ਡੇਰਾਬੱਸੀ ਦੇ ਐਸ.ਡੀ.ਐਮ., ਟ੍ਰੈਫਿਕ ਪੁਲਿਸ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਸੂਚਿਤ ਕਰਦੇ ਹੋਏ ਟਰੈਫਿਕ ਪ੍ਰਬੰਧਾਂ ਲਈ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਦੌਰਾਨ ਪਹਿਲਾਂ ਤੋਂ ਆਪਣਾ ਰੂਟ ਤੈਅ ਕਰਨ ਅਤੇ ਟਰੈਫਿਕ ਪੁਲਿਸ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਦੇ ਕਾਫਲੇ ਅੱਗੇ ਨਿਹੰਗਾਂ ਦਾ ਵਿਰੋਧ, ਰੋਕੀ ਗੱਡੀ, ਪੁਲਿਸ ਨੇ ਸੰਭਾਲਿਆ ਮੋਰਚਾ ਅਗਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Ad Position 24