ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਨੂੰ ਪਿੰਡ ਕਾਸਮ ਭੱਟੀ ਦੇ ਦੋਦਾ ਰਜਬਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ। ਉਕਤ ਲਾਸ਼ ਦੀ ਸੂਚਿਨਾ ਥਾਣਾ ਜੈਤੋ ਦੇ ਐਸ.ਐਚ.ਓ. ਨਵਪ੍ਰੀਤ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਏ.ਐਸ.ਆਈ. ਇਕਬਾਲ ਸਿੰਘ ਨੂੰ ਮੌਕੇ ’ਤੇ ਭੇਜਿਆ।
ਏ.ਐਸ.ਆਈ. ਇਕਬਾਲ ਸਿੰਘ ਨੇ ਦੱਸਿਆ ਹੈ ਕਿ ਪਿੰਡ ਕਾਸਮ ਭੱਟੀ ਤੋਂ ਪਿੰਡ ਰਾਮੇਆਣਾ ਨੂੰ ਜਾਂਦੀ ਸੜਕ ਦੇ ਨਜ਼ਦੀਕ ਪੈਂਦੇ ਦੋਦਾ ਰਜਬਾਹੇ ਵਿਚੋਂ ਕਰੀਬ 35 ਸਾਲਾਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਦਾ ਕੱਦ 5’7’’ ਇੰਚ, ਦਾੜੀ ਅਤੇ ਸਿਰ ਦੇ ਵਾਲ ਕੱਟੇ ਹੋਏ, ਕਾਲੇ ਰੰਗ ਦੀ ਟੀ. ਸ਼ਟਰ, ਲੋਰ ਮਿੱਟੀ ਰੰਗੀ ਜਿਸ ਵਿਚ ਲਾਲ ਰੰਗ ਦੀ ਧਾਰੀ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਦੀ ਪਛਾਣ ਨਾਂ ਹੋਣ ਕਰਕੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਦੀ ਮੋਰਚਰੀ ਵਿਚ 72 ਘੰਟਿਆਂ ਲਈ ਸਨਾਖ਼ਤ ਲਈ ਰੱਖਿਆ ਗਿਆ।