27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਦਿਨਦਿਹਾੜੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵਲੋਂ ਆਪ ਵਰਕਰ ਦੇ ਘਰ ਤੇ ਹਮਲਾ, ਦੋ ਮਹਿਲਾਵਾਂ ਸਮੇਤ ਤਿੰਨ ਜ਼ਖ਼ਮੀ

ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)- ਅੱਜ ਦਿਨਦਿਹਾੜੇ ਅੱਧੀ ਦਰਜਨ ਤੋਂ ਵੱਧ ਵਿਅਕਤੀ ਜਿਨ੍ਹਾਂ ਦੇ ਹੱਥਾਂ ਵਿਚ...

Ad Position 21
No active advertisement
ਅਜੀਤ ਡੈਸਕ 22-06-2026

ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)- ਅੱਜ ਦਿਨਦਿਹਾੜੇ ਅੱਧੀ ਦਰਜਨ ਤੋਂ ਵੱਧ ਵਿਅਕਤੀ ਜਿਨ੍ਹਾਂ ਦੇ ਹੱਥਾਂ ਵਿਚ ਕਹੀ ਦੇ ਲੱਕੜ ਦੇ ਬਾਹੇ ਫੜੇ ਹੋਏ ਸਨ, ਵਲੋਂ ਸਥਾਨਕ ਅੰਗੂਰਾਂ ਵਾਲੇ ਬਾਗ ਵਾਲੀ ਕਲੋਨੀ ਵਿਚ ਸਥਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਭਰਪੂਰ ਸਿੰਘ ਖਾਲਸਾ ਦੇ ਘਰ ਤੇ ਹਮਲਾ ਕਰਕੇ ਭਰਪੂਰ ਸਿੰਘ ਖਾਲਸਾ ਸਮੇਤ, ਉਸਦੀ ਪਤਨੀ ਅਤੇ ਬੇਟੀ ਨੂੰ ਵੀ ਲਹੂ ਲੁਹਾਨ ਕਰ ਦਿੱਤਾ ਅਤੇ ਫ਼ਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਜ਼ਖ਼ਮੀ ਹਾਲਤ ਵਿਚ ਤਿੰਨਾਂ ਨੂੰ ਇਲਾਜ਼ ਲਈ ਐਂਬੂਲੈਂਸ ਲੈ ਕੇ ਪਹੁੰਚੇ। ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਜ਼ ਰਿੰਕਾ ਮਿਸਤਰੀ ਅਤੇ ਕਾਲਾ ਬੰਗੀ ਵਲੋਂ ਰਾਮਾ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਹਮਲਾਵਰਾਂ ਨੇ ਘਰ ਦੇ ਦਰਵਾਜ਼ੇ ਅੱਗੇ ਖੜ੍ਹੇ ਹੋ ਕੇ ਕਿਹਾ ਕਿ ਤੁਹਾਡਾ ਪਾਰਸਲ ਆਇਆ ਹੈ, ਜਿਓਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਤੁਰੰਤ ਹਮਲਾਵਰ ਘਰ ਵਿਚ ਵੜ ਗਏ ਅਤੇ ਕਹੀ ਦੇ ਬਾਹਿਆਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਪ੍ਰਤੀਨਿਧੀਆਂ ਵਲਂਭ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੂੰ ਦਿੱਤਾ ਮੰਗ... ਅਗਲੀ ਖ਼ਬਰ ਪਿੰਡ ਕਾਸਮ ਭੱਟੀ ਦੇ ਨੇੜਿਓਂ ਲੰਘਦੇ ਦੋਦਾ ਰਜਬਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
Ad Position 24