24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਪੰਚਾਂ ਨੂੰ 10 ਹਜ਼ਾਰ ਮਹੀਨਾ ਤਨਖਾਹ ਲਗਾਉਣ ਦੇ ਕੀਤੇ ਐਲਾਨ ਦਾ ਸਵਾਗਤ

ਸੰਗਰੂਰ, 24 ਜੂਨ (ਧੀਰਜ ਪਸੋਰੀਆ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ 15 ਅਗਸਤ ਤੋਂ ਸੂਬੇ ਦੇ ਹਰ ਸਰਪੰਚ ਨੂੰ...

Ad Position 21
No active advertisement
ਅਜੀਤ ਡੈਸਕ 24-06-2026

ਸੰਗਰੂਰ, 24 ਜੂਨ (ਧੀਰਜ ਪਸੋਰੀਆ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ 15 ਅਗਸਤ ਤੋਂ ਸੂਬੇ ਦੇ ਹਰ ਸਰਪੰਚ ਨੂੰ 10 ਹਜ਼ਾਰ ਰੁਪਏ ਮਹੀਨਾ ਤਨਖਾਹ ਲਗਾਉਣ ਦੇ ਫ਼ੈਸਲੇ ਦਾ ਹਰ ਪਾਸਿਓਂ ਭਰਵਾਂ ਸਵਾਗਤ ਹੋ ਰਿਹਾ ਹੈ। ਪਿੰਡ ਕਿਲਾ ਭਰੀਆਂ ਦੇ ਸਰਪੰਚ ਮੇਘ ਸਿੰਘ, ਪਿੰਡ ਬਹਾਦਰਪੁਰ ਦੇ ਸਰਪੰਚ ਜਸਦੀਪ ਸਿੰਘ, ਪਿੰਡ ਲਿੱਦੜਾਂ ਦੇ ਸਰਪੰਚ ਜਸਵੰਤ ਸਿੰਘ,ਪਿੰਡ ਸਾਹੋਕੇ ਦੇ ਸਰਪੰਚ ਸੁੱਖ ਸਿੰਘ, ਪਿੰਡ ਕੁੰਨਰਾਂ ਦੇ ਸਰਪੰਚ ਵਿੱਕੀ ਸਿੰਘ, ਪਿੰਡ ਬੁੱਗਰ ਦੇ ਸਰਪੰਚ ਦਵਿੰਦਰ ਸਿੰਘ, ਪਿੰਡ ਮੰਡੇਰ ਕਲਾਂ ਦੇ ਸਰਪੰਚ ਜਗਰਾਜ ਸਿੰਘ, ਪਿੰਡ ਮੰਡੇਰ ਖੁਰਦ ਦੇ ਸਰਪੰਚ ਬਿੱਟੂ ਸਿੰਘ ਅਤੇ ਹੋਰਨਾਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਪੰਚਾਇਤ ਲੋਕਤੰਤਰ ਦੀ ਪਹਿਲੀ ਪੌੜੀ ਹੈ।

ਸਰਪੰਚ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਨ। ਇਸ ਲਈ ਇਹ ਸੇਵਾਫਲ ਸਰਪੰਚਾਂ ਦਾ ਹੱਕ ਬਣਦਾ ਹੈ ਜਿਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਇਸੇ ਦੌਰਾਨ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਇਸ ਫੈਸਲੇ ਨੂੰ ਇਤਿਹਾਸਿਕ ਦੱਸਿਆ ਹੈ।

Ad Position 22
No active advertisement
ਪਿਛਲੀ ਖ਼ਬਰ ਕਸਬਾ ਮਮਦੋਟ ਵਿਖੇ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਹੋਈ ਝੜਪ, ਕਈ ਜ਼ਖ਼ਮੀ ਅਗਲੀ ਖ਼ਬਰ ਭਗਵੰਤ ਮਾਨ ਨਾਲ ਜੁੜੀ ਫਾਰੈਂਸਿਕ ਰਿਪੋਰਟ ਸਬੰਧੀ ਤਹਿ ਤੱਕ ਹੋਵੇਗੀ ਪੜਤਾਲ- ਮੁੱਖ ਮੰਤਰੀ ਹਰਿਆਣਾ
Ad Position 24