24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕਸਬਾ ਮਮਦੋਟ ਵਿਖੇ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਹੋਈ ਝੜਪ, ਕਈ ਜ਼ਖ਼ਮੀ

ਮਮਦੋਟ, 24 ਜੂਨ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਵਿਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਪਿਛਲੇ ਮਹੀਨੇ ਇਕ...

Ad Position 21
No active advertisement
ਅਜੀਤ ਡੈਸਕ 24-06-2026

ਮਮਦੋਟ, 24 ਜੂਨ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਵਿਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਪਿਛਲੇ ਮਹੀਨੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਸੀ। ਜਿਸਤੋਂ ਬਾਅਦ ਪੁਲਿਸ ਵਲੋਂ ਆਡੀਓ ਕਲਿੱਪ ਵਿਚ ਲਏ ਗਏ ਨਾਂਵਾਂ ਵਾਲੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਸੀ।

ਉਸ ਦਿਨ ਤੋਂ ਹੀ ਵਿਵਾਦਿਤ ਦੁਕਾਨਾਂ ਅੱਗੇ ਮ੍ਰਿਤਕ ਦੇ ਪਰਿਵਾਰ ਵਲੋਂ ਧਰਨਾ ਸ਼ੁਰੂ ਕੀਤਾ ਹੋਇਆ ਸੀ। ਅੱਜ ਦੁਕਾਨਦਾਰਾਂ ਦੀ ਧਿਰ ਵਲੋ ਦੁਕਾਨਾਂ ਖੋਲਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਦੋਵਾਂ ਧਿਰਾਂ ਵਿਚ ਝੜਪ ਹੋ ਗਈ। ਜਿਸ ਦੌਰਾਨ ਚੱਲੇ ਇੱਟਾਂ ਰੋੜੇ ਤੇ ਡਾਂਗਾਂ ਸੋਟਿਆਂ ਨਾਲ ਕਈ ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਸਥਿਤੀ ਨੂੰ ਕਾਬੂ ਕੀਤਾ ਗਿਆ। ਹੁਣ ਦੋਵਾਂ ਧਿਰਾਂ ਵਲੋਂ ਆਹਮੋ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ, ਵੱਡੀ ਗਿਣਤੀ ਵਿਚ ਪੁਲਿਸ ਵੀ ਤਾਇਨਾਤ ਹੈ। ਸਥਿਤੀ ਤਣਾਅਪੂਰਨ ਬਣੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਰਵਨੀਤ ਬਿੱਟੂ ਦੇ ਪਹੁੰਚਣ ਤੋਂ ਪਹਿਲਾਂ ਸਾਬਕਾ ਮੰਤਰੀ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਪੰਚਾਂ ਨੂੰ 10 ਹਜ਼ਾਰ ਮਹੀਨਾ ਤਨਖਾਹ ਲਗਾਉਣ ਦੇ ਕੀਤੇ ਐਲਾਨ ਦਾ ਸਵਾਗਤ
Ad Position 24