23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਲਾਰੈਂਸ ਬਿਸ਼ਨੋਈ ਤੇ ਅਨਿਲ ਪੰਡਿਤ ਗੈਂਗ ਦੇ ਮੈਂਬਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ

ਨਵੀਂ ਦਿੱਲੀ, 25 ਜੂਨ- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਅਨਿਲ ਪੰਡਿਤ ਗੈਂਗ ਦੇ ਦੋ ਮੈਂਬਰਾਂ ਅਤੇ ਸਪੈਸ਼ਲ ਸੈੱਲ ਵਿਚਕਾਰ ਇਕ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੱਛਮੀ ਦਿੱਲੀ....

Ad Position 21
No active advertisement
ਅਜੀਤ ਡੈਸਕ 25-06-2026

ਨਵੀਂ ਦਿੱਲੀ, 25 ਜੂਨ- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਅਨਿਲ ਪੰਡਿਤ ਗੈਂਗ ਦੇ ਦੋ ਮੈਂਬਰਾਂ ਅਤੇ ਸਪੈਸ਼ਲ ਸੈੱਲ ਵਿਚਕਾਰ ਇਕ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੱਛਮੀ ਦਿੱਲੀ ਵਿਚ ਅਪਰਾਧ ਕਰਨ ਆਏ ਦੋ ਮੁਲਜ਼ਮਾਂ ਨੇ ਪੁਲਿਸ ਨੂੰ ਦੇਖ ਕੇ ਗੋਲੀਬਾਰੀ ਕਰ ਦਿੱਤੀ। ਦਿੱਲੀ ਪੁਲਿਸ ਦੀ ਟੀਮ ਨੇ ਫਿਰ ਜਵਾਬੀ ਕਾਰਵਾਈ ਕੀਤੀ।

ਇਹ ਮੁਲਜ਼ਮ ਗੁਰੂ ਰੰਧਾਵਾ ਦੇ ਦਿੱਲੀ ਜਿਮ ਵਿਚ ਹਾਲ ਹੀ ਵਿਚ ਹੋਈ ਗੋਲੀਬਾਰੀ ਵਿਚ ਸ਼ਾਮਿਲ ਸਨ। ਮੁਕਾਬਲੇ ਦੌਰਾਨ ਦੋਵਾਂ ਮੁਲਜ਼ਮਾਂ ਦੀ ਲੱਤ ਵਿਚ ਗੋਲੀ ਲੱਗੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਨਿਸ਼ਾਨੇਬਾਜ਼ਾਂ ਹਕੀਕਤ ਅਤੇ ਸਾਗਰ ਵਿਰੁੱਧ ਕਾਰਵਾਈ ਕੀਤੀ। ਕਾਰਵਾਈ ਦੌਰਾਨ ਮੁਲਜ਼ਮਾਂ ਤੋਂ ਪਾਕਿਸਤਾਨੀ ਹਥਿਆਰ ਵੀ ਬਰਾਮਦ ਕੀਤੇ ਗਏ।

ਗੈਂਗਸਟਰ ਲਾਰੈਂਸ ਦੇ ਸਾਥੀਆਂ ਨੇ ਕਬੂਲ ਕੀਤਾ ਕਿ ਗੁਰੂ ਰੰਧਾਵਾ ਦੇ ਜਿਮ ਦੇ ਬਾਹਰ ਗੋਲੀਬਾਰੀ ਫ਼ਿਲਮ ਸਟਾਰ ਸਲਮਾਨ ਖਾਨ ਨਾਲ ਉਸਦੀ ਨੇੜਤਾ ਕਾਰਨ ਹੋਈ ਸੀ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਸੰਗਤ ਤੋਂ ਮੁਆਫ਼ੀ ਮੰਗੇ ਤੇ ਨੈਤਿਕਤਾ ਦੇ ਅਧਾਰ ’ਤੇ ਦੇਵੇ ਅਸਤੀਫ਼ਾ-ਰਾਜਾ ਵੜਿੰਗ ਅਗਲੀ ਖ਼ਬਰ ਪੁਲਿਸ ਤੇ ਗੈਂਗਸਟਰ ਵਿਚਕਾਰ ਮੁਠਭੇੜ ਦੌਰਾਨ ਗੈਂਗਸਟਰ ਦੇ ਵੱਜੀ ਗੋਲੀ
Ad Position 24