22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਾਮਜ਼ਦਗੀ ਦੌਰਾਨ ‘ਆਪ’ ਆਗੂ ਅਤੇ ਥਾਣਾ ਮੁਖੀ ਵਿਚਾਲੇ ਤਕਰਾਰ

ਗੁਰੂਹਰਸਹਾਏ, 25 ਜੂਨ (ਕਪਿਲ ਕੰਧਾਰੀ)- 5 ਜੁਲਾਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੋਣ ਕਾਰਨ ਐਸ.ਡੀ.ਐਮ....

Ad Position 21
No active advertisement
ਅਜੀਤ ਡੈਸਕ 25-06-2026

ਗੁਰੂਹਰਸਹਾਏ, 25 ਜੂਨ (ਕਪਿਲ ਕੰਧਾਰੀ)-  5 ਜੁਲਾਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੋਣ ਕਾਰਨ ਐਸ.ਡੀ.ਐਮ. ਕੰਮ ਰਿਟਰਨਿੰਗ ਅਫਸਰ ਦਫ਼ਤਰ ਵਿਖੇ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਪੁੱਜੇ। ਇਸ ਦੌਰਾਨ ਇਕ ਆਮ ਆਦਮੀ ਪਾਰਟੀ (ਆਪ) ਦੇ ਆਗੂ ਵਲੋਂ ਦਫ਼ਤਰ ਅੰਦਰ ਮੌਜੂਦ ਕੁਝ ਕਾਂਗਰਸੀ ਅਤੇ ਹੋਰ ਉਮੀਦਵਾਰਾਂ ਦੀ ਆਪਣੇ ਮੋਬਾਈਲ ’ਤੇ ਵੀਡੀਓ ਬਣਾਈ ਜਾ ਰਹੀ ਸੀ। ‘ਆਪ’ ਆਗੂ ਵਲੋ ਵੀਡੀਓ ਬਣਾਉਣ ਦੌਰਾਨ ਇਹ ਸਵਾਲ ਉਠਾਇਆ ਜਾ ਰਿਹਾ ਸੀ ਕਿ ਜਿਨ੍ਹਾਂ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਪਹਿਲਾਂ ਹੀ ਦਾਖਲ ਕਰ ਦਿੱਤੀਆਂ ਹਨ, ਉਹ ਦਫ਼ਤਰ ਅੰਦਰ ਕਿਉਂ ਮੌਜੂਦ ਹਨ।ਵੀਡੀਓਗ੍ਰਾਫੀ ਨੂੰ ਲੈ ਕੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਪੁਲਿਸ ਅਧਿਕਾਰੀਆਂ ਵਲੋਂ ਵੀਡੀਓ ਬਣਾਉਣ ਤੋਂ ਰੋਕਿਆ ਗਿਆ। ਇਸ ਗੱਲ ਨੂੰ ਲੈ ਕੇ ‘ਆਪ’ ਆਗੂ ਅਤੇ ਥਾਣਾ ਮੁਖੀ ਜਗਦੀਪ ਸਿੰਘ ਵਿਚਾਲੇ ਤਿੱਖੀ ਬਹਿਸ ਹੋ ਗਈ, ਜਿਸ ਕਾਰਨ ਕੁਝ ਸਮੇਂ ਲਈ ਮਾਹੌਲ ਗਰਮਾ ਗਿਆ।

ਹਾਲਾਂਕਿ ਮੌਕੇ 'ਤੇ ਮੌਜੂਦ ਹੋਰ ਆਗੂਆਂ ਅਤੇ ਲੋਕਾਂ ਨੇ ਦਖ਼ਲ ਦੇ ਕੇ ਦੋਵਾਂ ਪੱਖਾਂ ਨੂੰ ਸ਼ਾਂਤ ਕਰਵਾਇਆ, ਜਿਸ ਤੋਂ ਬਾਅਦ ਸਥਿਤੀ ਮੁੜ ਆਮ ਹੋ ਗਈ ਅਤੇ ਨਾਮਜ਼ਦਗੀ ਦੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ। ਘਟਨਾ ਨੂੰ ਲੈ ਕੇ ਰਾਜਨੀਤਕ ਗਲਿਆਰਿਆਂ ਵਿਚ ਚਰਚਾ ਛਿੜੀ ਹੋਈ ਹੈ, ਜਦਕਿ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਯਤਨ ਜਾਰੀ ਹਨ।

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਪਾਰਲੀਮੈਂਟ ਮੈਂਬਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਆਓ ਨਕਲੀ ਵੀਡੀਓ ਵਿਵਾਦ ’ਤੇ ਅੱਜ ਲਾਈਏ ਫੁੱਲ ਸਟਾਪ- ਅਨੁਰਾਗ ਢਾਂਡਾ
Ad Position 24