21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪਿੰਡ ਰਟੋਲਾ ਦੇ ਖੇਤਾਂ ਲਈ ਪੈ ਰਹੀ ਪਾਈਪ ਲਾਈਨ ਵਿਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼

ਦਿੜਬਾ ਮੰਡੀ (ਸੰਗਰੂਰ), 25 ਜੂਨ (ਜਸਵੀਰ ਸਿੰਘ ਔਜਲਾ)-ਨੇੜਲੇ ਪਿੰਡ ਰਟੋਲਾ ਦੇ ਕਿਸਾਨਾਂ ਨੇ ਨਹਿਰੀ ਵਿਭਾਗ...

Ad Position 21
No active advertisement
ਅਜੀਤ ਡੈਸਕ 25-06-2026

ਦਿੜਬਾ ਮੰਡੀ (ਸੰਗਰੂਰ), 25 ਜੂਨ (ਜਸਵੀਰ ਸਿੰਘ ਔਜਲਾ)-ਨੇੜਲੇ ਪਿੰਡ ਰਟੋਲਾ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਵਲੋਂ ਪਾਈ ਜਾ ਰਹੀ ਖੇਤਾਂ ਵਾਲੀ ਪਾਈਪ ਲਾਈਨ ਵਿਚ ਘਟੀਆ ਮਟੀਰੀਅਲ ਵਰਤਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮੇਲਾ ਸਿੰਘ ਨੇ ਦੱਸਿਆ ਕਿ ਜੋ ਸੀਮਿੰਟ ਪਾਈਪ ਧਰਤੀ ਵਿਚ ਦੱਬਿਆ ਜਾ ਰਿਹਾ ਹੈ ਉਹ ਬਹੁਤ ਹੀ ਘਟੀਆ ਮਟੀਰੀਅਲ ਦਾ ਬਣਿਆ ਹੋਇਆ ਹੈ ਜੋ ਕਿ ਹੱਥਾਂ ਨਾਲ ਭੁਰਦਾ ਹੈ ਜਿਸ ਵਿਚ ਰੇਤਾ, ਤਾਰ ਅਤੇ ਸੀਮਿੰਟ ਬਹੁਤ ਘੱਟ ਵਰਤਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਵਿਭਾਗ ਦੇ ਅੇੱਸ. ਡੀ. ਓ. ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਪਰੰਤੂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਕਿਸਾਨਾਂ ਨੇ ਸਰਕਾਰ ਨੂੰ ਬੇਦੋਸ਼ ਸਾਬਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੰਮ ਦੀ ਕਿਸੇ ਉੱਚ ਪੱਧਰ ਦੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਘਟੀਆ ਕਿਸਮ ਦਾ ਸਾਮਾਨ ਵਰਤਣ ਵਾਲੇ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਤੇ ਹੜ੍ਹਾਂ ਦਾ ਖ਼ਤਰਾ ਮੰਡਰਾਇਆ! ਪੁਰਾਣੇ ਬੰਨ੍ਹਾਂ ਦੀ ਖਸਤਾ ਹਾਲਤ ਨੇ ਵਧਾਈ ਚਿੰਤਾ ਅਗਲੀ ਖ਼ਬਰ ਜੇਕਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਨਹੀਂ ਦੇਖੀ ਤਾਂ ਤੁਸੀਂ ਵੱਡੇ ਝੂਠ ਦਾ ਸ਼ਿਕਾਰ ਹੋ ਸਕਦੇ ਹੋ-...
Ad Position 24