16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਜਿੰਮ 'ਚ ਹੰਗਾਮਾ, ਮੈਂਬਰਾਂ ਨੇ ਮਾਲਕ 'ਤੇ ਲੱਖਾਂ ਰੁਪਏ ਲੈ ਕੇ ਜਿੰਮ ਬੰਦ ਕਰਨ ਦੀ ਤਿਆਰੀ ਦੇ ਲਗਾਏ ਦੋਸ਼

ਲੁਧਿਆਣਾ, 27 ਜੂਨ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਪੌਸ਼ ਇਲਾਕੇ ਮਾਲ ਰੋਡ ਨੇੜੇ ਸਥਿਤ ਇਕ ਪ੍ਰੀਮੀਅਮ ਜਿੰਮ ਵਿਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਵੱਡੀ ਗਿਣਤੀ ਵਿਚ ਜਿੰਮ ਮੈਂਬਰਾਂ ਨੇ ਜਿੰਮ ਮਾਲਕ...

Ad Position 21
repet_subhas-goyals [Copy P29]
ਅਜੀਤ ਡੈਸਕ 27-06-2026

ਲੁਧਿਆਣਾ, 27 ਜੂਨ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਪੌਸ਼ ਇਲਾਕੇ ਮਾਲ ਰੋਡ ਨੇੜੇ ਸਥਿਤ ਇਕ ਪ੍ਰੀਮੀਅਮ ਜਿੰਮ ਵਿਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਵੱਡੀ ਗਿਣਤੀ ਵਿਚ ਜਿੰਮ ਮੈਂਬਰਾਂ ਨੇ ਜਿੰਮ ਮਾਲਕ ਖ਼ਿਲਾਫ਼ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ਕਰ ਰਹੇ ਮੈਂਬਰਾਂ ਦਾ ਦੋਸ਼ ਹੈ ਕਿ ਜਿੰਮ ਮਾਲਕ ਨੇ ਲੰਬੀ ਮਿਆਦ ਦੀ ਮੈਂਬਰਸ਼ਿਪ ਦੇ ਨਾਂਅ 'ਤੇ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲੇ, ਪਰ ਹੁਣ ਜਿੰਮ ਨੂੰ ਅਚਾਨਕ ਬੰਦ ਕਰਕੇ ਫਰਾਰ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਨਾਰਾਜ਼ ਮੈਂਬਰਾਂ ਨੇ ਜਿੰਮ ਦੇ ਬਾਹਰ ਇਕੱਠੇ ਹੋ ਕੇ ਆਪਣੀ ਮੈਂਬਰਸ਼ਿਪ ਦੀ ਰਕਮ ਵਾਪਸ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਿੰਮ ਬੰਦ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਪੂਰੇ ਪੈਸੇ ਵਾਪਸ ਕੀਤੇ ਜਾਣ।ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਦੋਵੇਂ ਪੱਖਾਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸ਼ਾਂਤ ਕਰਵਾਇਆ।
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਪੱਖ ਵਲੋਂ ਲਿਖਤੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਮਾਮਲੇ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਫਿਲਹਾਲ ਜਿੰਮ ਦੇ ਮੈਂਬਰ ਆਪਣੇ ਪੈਸੇ ਵਾਪਸ ਮਿਲਣ ਦੀ ਉਡੀਕ ਕਰ ਰਹੇ ਹਨ, ਜਦਕਿ ਇਸ ਪੂਰੇ ਮਾਮਲੇ ਨੇ ਪ੍ਰੀਮੀਅਮ ਜਿੰਮ ਦੀ ਕਾਰਗੁਜ਼ਾਰੀ ਅਤੇ ਗ੍ਰਾਹਕਾਂ ਨਾਲ ਕੀਤੇ ਜਾ ਰਹੇ ਵਾਅਦਿਆਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਓਧਰ ਦੂਜੇ ਪਾਸੇ ਜਿੰਮ ਮਾਲਿਕ ਨੇ ਕਿਹਾ ਕਿ ਹਰ ਇਕ ਮੈਂਬਰ ਦੇ ਸਾਰੇ ਪੈਸੇ 15 ਜੁਲਾਈ ਤੱਕ ਵਾਪਿਸ ਕਰ ਦਿੱਤੇ ਜਾਣਗੇ। 

Ad Position 22
No active advertisement
ਪਿਛਲੀ ਖ਼ਬਰ ਕਰਣਪ੍ਰਯਾਗ ਵਿਵਾਦ ਮਾਮਲੇ ਵਿਚ ਚਾਰੇ ਨਿਹੰਗ ਸਿੰਘਾਂ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਜੰਮੂ-ਕਸ਼ਮੀਰ : ਦੁਲ ਹਸਤੀ ਡੈਮ ਤੋਂ ਚਨਾਬ ਨਦੀ ਵਿਚ ਪਾਣੀ ਛੱਡਣ ਤੋਂ ਪਹਿਲਾਂ ਐਡਵਾਇਜ਼ਰੀ ਜਾਰੀ
Ad Position 24