14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਡੇਰਾਬੱਸੀ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਦੀ ਨਵੀਂ ਸੈਂਟਰਲ ਚੈਰੀਟੇਬਲ ਪੈਥੋਲੋਜੀ ਲੈਬਾਰਟਰੀ ਦਾ ਉਦਘਾਟਨ

ਡੇਰਾਬੱਸੀ, 29 ਜੂਨ (ਰਣਬੀਰ ਸਿੰਘ ਪੜ੍ਹੀ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਗੈਰ-ਮੁਨਾਫਾ ਸੰਸਥਾ 'ਲਾਈਫ ਕੇਅਰ ਫਾਊਂਡੇਸ਼ਨ'...

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਡੇਰਾਬੱਸੀ, 29 ਜੂਨ (ਰਣਬੀਰ ਸਿੰਘ ਪੜ੍ਹੀ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਗੈਰ-ਮੁਨਾਫਾ ਸੰਸਥਾ 'ਲਾਈਫ ਕੇਅਰ ਫਾਊਂਡੇਸ਼ਨ' (ਐਨ.ਜੀ.ਓ.) ਵਲੋਂ ਅੱਜ ਡੇਰਾਬੱਸੀ ਵਿਖੇ ਦਿੱਲੀ ਰੋਡ 'ਤੇ ਸਥਿਤ ਆਪਣੀ ਨਵੀਂ ਸੈਂਟਰਲ ਚੈਰੀਟੇਬਲ ਪੈਥੋਲੋਜੀ ਲੈਬਾਰਟਰੀ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਉਦਘਾਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ (ਮੈਂਬਰ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ) ਅਤੇ ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਮੁੱਖ ਮਹਿਮਾਨਾਂ ਵਲੋਂ ਲੈਬਾਰਟਰੀ ਦਾ ਰਸਮੀ ਉਦਘਾਟਨ ਕੀਤਾ ਗਿਆ। ਲੈਬਾਰਟਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਕਤੂਬਰ 2020 ਤੋਂ ਸ਼ੁਰੂ ਹੋਇਆ ਇਹ ਸੇਵਾ ਸਫ਼ਰ ਅੱਜ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਿਚ 200 ਤੋਂ ਵੱਧ ਸੈਂਟਰਾਂ ਤੱਕ ਫੈਲ ਚੁੱਕਾ ਹੈ, ਜਿੱਥੇ ਸਾਲਾਨਾ 14 ਲੱਖ ਤੋਂ ਵੱਧ ਮਰੀਜ਼ਾਂ ਨੂੰ "ਨੋ ਪ੍ਰੋਫਿਟ - ਨੋ ਲਾਸ" ਦੇ ਆਧਾਰ 'ਤੇ ਕਿਫਾਇਤੀ ਅਤੇ ਭਰੋਸੇਯੋਗ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਲੈਬ ਐਨਏਬੀਐਲ ਤੋਂ ਮਾਨਤਾ ਪ੍ਰਾਪਤ ਹੈ। ਸੰਸਥਾ ਵਲੋਂ ਹਰ ਮਹੀਨੇ 1000 ਤੋਂ ਵੱਧ ਕੈਂਸਰ ਅਤੇ ਗੁਰਦੇ ਦੇ ਮਰੀਜ਼ਾਂ ਨੂੰ ਮੁਫ਼ਤ ਪ੍ਰੀ-ਕੀਮੋਥੈਰੇਪੀ ਅਤੇ ਪ੍ਰੀ-ਡਾਇਲਸਿਸ ਟੈਸਟਿੰਗ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ।

ਮੁੱਖ ਮਹਿਮਾਨਾਂ ਨੇ ਫਾਊਂਡੇਸ਼ਨ ਦੇ ਇਸ ਮਨੁੱਖਤਾ ਪੱਖੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਚੈਰੀਟੇਬਲ ਲੈਬਾਂ ਸਮਾਜ ਦੇ ਲੋੜਵੰਦਾਂ ਲਈ ਵਰਦਾਨ ਹਨ ਤਾਂ ਜੋ ਕੋਈ ਵੀ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਇਸ ਦੇ ਪ੍ਰਬੰਧਕ ਅਵਤਾਰ ਸਿੰਘ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀ ਨਹੀਂ, ਬਲਕਿ ਸੰਗਤ ਦੀ ਲੈਬ ਹੈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਨੇ ਸਰਕਾਰ ਨੂੰ ''ਸਤਿਕਾਰ ਸੋਧ ਐਕਟ'' ਵਿਚ ਇਤਰਾਜ਼ਯੋਗ ਮੱਦਾਂ ਦੂਰ ਕਰਨ ਲਈ ਇਕ ਮਹੀਨੇ ਦਾ ਦਿੱਤਾ ਸਮਾਂ ਅਗਲੀ ਖ਼ਬਰ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਕਾਰੋਬਾਰ 'ਚ ਮੁਲੱਬਸ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਡੀ.ਆਈ.ਜੀ. ਚਾਹਲ
Ad Position 24