11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਿਸਾਨਾਂ ਨੇ ਸੈਦਪੁਰ ਗਰਿੱਡ ਅੱਗੇ ਕੀਤਾ ਰੋਸ ਪ੍ਰਦਰਸ਼ਨ

ਡੇਰਾਬੱਸੀ (ਮੁਹਾਲੀ), 29 ਜੂਨ - ਝੋਨੇ ਦੀ ਫ਼ਸਲ ਲਈ ਸਭ ਤੋਂ ਅਹਿਮ ਸਿੰਚਾਈ ਦੇ ਸਮੇਂ ਖੇਤੀਬਾੜੀ ਫੀਡਰਾਂ 'ਤੇ ਬਿਜਲੀ ਦੀ ਅਣਨਿਯਮਿਤ ਸਪਲਾਈ ਤੋਂ ਤੰਗ ਆ ਕੇ ਪਿੰਡ ਬਹੇੜਾ ਅਤੇ ਆਸ-ਪਾਸ...

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਡੇਰਾਬੱਸੀ (ਮੁਹਾਲੀ), 29 ਜੂਨ - ਝੋਨੇ ਦੀ ਫ਼ਸਲ ਲਈ ਸਭ ਤੋਂ ਅਹਿਮ ਸਿੰਚਾਈ ਦੇ ਸਮੇਂ ਖੇਤੀਬਾੜੀ ਫੀਡਰਾਂ 'ਤੇ ਬਿਜਲੀ ਦੀ ਅਣਨਿਯਮਿਤ ਸਪਲਾਈ ਤੋਂ ਤੰਗ ਆ ਕੇ ਪਿੰਡ ਬਹੇੜਾ ਅਤੇ ਆਸ-ਪਾਸ ਦੇ ਕਿਸਾਨਾਂ ਨੇ ਸੈਦਪੁਰ ਗਰਿੱਡ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕੁਝ ਸਮੇਂ ਲਈ ਡੇਰਾਬੱਸੀ-ਬਰਵਾਲਾ ਮੁੱਖ ਮਾਰਗ 'ਤੇ ਆਵਾਜਾਈ ਰੋਕ ਕੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦਾ ਕਹਿਣਾ ਸੀ ਕਿ ਖੇਤੀਬਾੜੀ ਲਈ ਨਿਰਧਾਰਿਤ ਸਮੇਂ ਮੁਤਾਬਕ ਬਿਜਲੀ ਨਹੀਂ ਮਿਲ ਰਹੀ। ਕਈ-ਕਈ ਘੰਟਿਆਂ ਦੇ ਕੱਟਾਂ ਕਾਰਨ ਟਿਊਬਵੈੱਲ ਬੰਦ ਰਹਿੰਦੇ ਹਨ, ਜਿਸ ਨਾਲ ਝੋਨੇ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਕਦੋਂ ਆਵੇਗੀ, ਇਸ ਬਾਰੇ ਵੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਕਿਸਾਨਾਂ ਨੂੰ ਦਿਨ-ਰਾਤ ਖੇਤਾਂ ਵਿੱਚ ਉਡੀਕ ਕਰਨੀ ਪੈਂਦੀ ਹੈ।
ਰੋਸ ਪ੍ਰਦਰਸ਼ਨ ਕਾਰਨ ਸੜਕ ਦੇ ਦੋਵਾਂ ਪਾਸਿਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਵਲੋਂ ਸਪਲਾਈ ਵਿਚ ਸੁਧਾਰ ਦਾ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਮੁੜ ਚਾਲੂ ਹੋ ਗਈ।
ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿੱਚ ਜਲਦੀ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਅਤੇ ਹਰਿਆਣਾ ਵਲੋਂ 34,102 ਕਰੋੜ ਰੁਪਏ ਦੇ ਯਮੁਨਾ ਜਲ ਪ੍ਰੋਜੈਕਟ 'ਤੇ ਦਸਤਖ਼ਤ ਅਗਲੀ ਖ਼ਬਰ ਫ਼ਰਜ਼ੀ ਰੇਲਵੇ ਵਿਜੀਲੈਂਸ ਇੰਸਪੈਕਟਰ ਬਣ ਕੇ ਰੇਲਵੇ ਕਾਰਜਾਂ 'ਚ ਦਖਲ ਦੇਣ ਵਾਲਾ ਕਾਬੂ
Ad Position 24