09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਅਟਾਰੀ ਹਲਕੇ ਦੇ ਪਿੰਡਾਂ ਨੂੰ ਤਿੰਨ ਘੰਟੇ ਬਿਜਲੀ ਮਿਲਣ ਕਾਰਨ ਰੋਸ, ਹਾਈਵੇਅ ਜਾਮ

ਅਟਾਰੀ (ਅੰਮ੍ਰਿਤਸਰ) 30 ਜੂਨ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ...

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਅਟਾਰੀ (ਅੰਮ੍ਰਿਤਸਰ) 30 ਜੂਨ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਪਿੰਡ ਅਤੇ ਨਜ਼ਦੀਕ ਆਉਂਦੇ ਪਿੰਡਾਂ ਵਿਚ ਬਿਜਲੀ ਪੂਰੀ ਨਹੀਂ ਮਿਲ ਰਹੀ, ਅੱਠ ਘੰਟੇ ਦਾ ਵਾਅਦਾ ਕਰਕੇ ਸਿਰਫ਼ ਤਿੰਨ ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਪਿੰਡਾਂ ਦੇ ਮੁਹਤਬਰ ਵਿਅਕਤੀਆਂ ਵਲੋਂ ਕਿਸਾਨ ਜਥੇਬੰਦੀ ਨਾਲ ਮਿਲ ਕੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਬੇਨਤੀ ਵੀ ਕੀਤੀ ਗਈ ਪਰ ਬਿਜਲੀ ਦੇ ਕੱਟ ਲੱਗ ਰਹੇ ਹਨ।

ਇਹ ਪ੍ਰਗਟਾਵਾ ਕਿਸਾਨ ਆਗੂ ਸਤਨਾਮ ਸਿੰਘ ਕਾਉਂਕੇ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਭਿੱਟਾ ਨੇ ਕੌਮਾਂਤਰੀ ਅਟਾਰੀ ਵਾਹਗਾ ਹਾਈਵੇ ਤੇ ਰੋਸ ਧਰਨਾ ਦੇਣ ਉਪਰੰਤ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਅਧਿਕਾਰੀ ਧਰਨੇ ਵਾਲੇ ਸਥਾਨ ਤੇ ਅਜੇ ਤੱਕ ਨਹੀਂ ਪਹੁੰਚੇ। ਉਨ੍ਹਾਂ ਦੱਸਿਆ ਕਿ ਰੋਸ ਧਰਨਾ ਉਨੀ ਦੇਰ ਜਾਰੀ ਰਹੇਗਾ ਜਿੰਨੀ ਦੇਰ ਉਹਨਾਂ ਨਾਲ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ।

ਅੰਤਰਰਾਸ਼ਟਰੀ ਅਟਾਰੀ ਹਾਈਵੇ ਜਾਮ ਕਰਨ ਕਾਰਨ ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ ਤੇ ਹੋ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਆਏ ਯਾਤਰੀ ਅਤੇ ਰਾਹਗੀਰ ਵੱਡੀ ਗਿਣਤੀ ਵਿੱਚ ਪਰੇਸ਼ਾਨ ਹੋ ਰਹੇ ਸਨ। ਬਿਜਲੀ ਘਰ ਅਟਾਰੀ ਦੇ ਵਿਰੁੱਧ ਲਗਾਏ ਧਰਨੇ ਕਾਰਨ ਇੱਕ ਕਿਲੋਮੀਟਰ ਤੱਕ ਵਾਹਨਾ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਹੋਰ ਰਸਤਿਆਂ ਦਾ ਰੁਖ ਕਰਕੇ ਮੰਜ਼ਿਲ ਵੱਲ ਪਹੁੰਚ ਰਹੇ ਸਨ।

ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ, ਜਿਨਾਂ ਵਲੋਂ ਤਿੱਖੀ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਬਿਜਲੀ ਤਿੰਨ ਘੰਟੇ ਹੀ ਕਿਉਂ ਦਿੱਤੀ ਜਾ ਰਹੀ ਹੈ। ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਜਾ ਰਹੇ ਯਾਤਰੀ ਬੱਸਾਂ ਵਿਚੋਂ ਉੱਤਰ ਕੇ ਪੈਦਲ ਤੁਰ ਜਾਂ ਰਿਕਸ਼ਾ ਉੱਪਰ ਅਟਾਰੀ ਸਰਹੱਦ ਦਰਸ਼ਕ ਗੈਲਰੀ ਵੱਲ ਜਾ ਰਹੇ ਸਨ ਤਾਂ ਕਿ ਉਹ ਰੀਟਰੀਟ ਸੈਰਾਮਨੀ ਦੇਖਣ ਤੋਂ ਵਾਂਝੇ ਹੀ ਨਾ ਰਹਿ ਜਾਣ। ਰੀਟਰੀਟ ਸੈਰਾਮਨੀ ਦੇਖਣ ਵਾਲਿਆਂ ਵਿੱਚ ਕੁਝ ਉੱਚ ਅਫ਼ਸਰ ਸਨ ਜਿਨ੍ਹਾਂ ਵਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਬਿਜਲੀ ਘਰ ਅਟਾਰੀ ਦੇ ਮੁੱਖ ਦੁਆਰ ਅੱਗੇ ਅਟਾਰੀ ਹਾਈਵੇਅ ਤੇ ਧਰਨਾ ਜਾਰੀ ਸੀ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਮੈਟਰੋ ਦੀ ਬਲੂ ਲਾਈਨ 'ਤੇ ਹੋਇਆ ਬਰੇਕਡਾਊਨ ਅਗਲੀ ਖ਼ਬਰ ਐਸ.ਸੀ. ਕਮਿਸ਼ਨ ਵਲੋਂ ਸਕੂਲ ਸਿੱਖਿਆ ਵਿਭਾਗ ਦਾ ਸਕੱਤਰ ਤਲਬ
Ad Position 24