07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮੋਰੱਕੋ ਨੇ ਤੋੜਿਆ ਨੀਦਰਲੈਂਡ ਦਾ ਘਮੰਡ

ਮੋਂਟੇਰੀ (ਮੈਕਸੀਕੋ), 30 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ ਦੇ ਰਾਊਡ ਆਫ਼ 32 ’ਚ ਇਕ ਹੋਰ ਅਜਿਹਾ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਨੂੰ ਫੁੱਟਬਾਲ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੈਚਾਂ ’ਚੋਂ ਇਕ ਗਿਣਿਆ ਜਾਵੇਗਾ। ਮੋਂਟੇਰੀ ’ਚ ਖੇਡੇ ਗਏ ਇਸ ਬਲਾਕਸਟਰ ਮੁਕਾਬਲੇ ’ਚ ਮੋਰੱਕੋ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ’ਚ 3-2 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਨਿਰਧਾਰਿਤ ਸਮੇਂ ਤੱਕ ਦੋਵੇਂ...

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

 ਮੋਂਟੇਰੀ (ਮੈਕਸੀਕੋ), 30 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ ਦੇ ਰਾਊਡ ਆਫ਼ 32 ’ਚ ਇਕ ਹੋਰ ਅਜਿਹਾ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਨੂੰ ਫੁੱਟਬਾਲ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੈਚਾਂ ’ਚੋਂ ਇਕ ਗਿਣਿਆ ਜਾਵੇਗਾ। ਮੋਂਟੇਰੀ ’ਚ ਖੇਡੇ ਗਏ ਇਸ ਬਲਾਕਸਟਰ ਮੁਕਾਬਲੇ ’ਚ ਮੋਰੱਕੋ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ’ਚ 3-2 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ’ਚ ਕਿਸਮਤ ਦੀ ਅਸਲੀ ਪ੍ਰੀਖਿਆ ਹੋਈ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਮੋਰੱਕੇ ਨੇ ਅੰਤਿਮ-16 ’ਚ ਜਗ੍ਹਾ ਬਣਾ ਲਈ, ਜਿਥੇ ਉਸ ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ। ਮੈਚ ਦੀ ਸ਼ੁਰੂਆਤ ਤੋਂ ਹੀ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਡੱਚ ਸਟਾਰ ਕੋਡੀ ਗਾਕਪੋ ਨੇ ਮੈਚ ਦੇ 72ਵੇਂ ਮਿੰਟ ’ਚ ਇਕ ਸ਼ਾਨਦਾਰ ਗੋਲ ਦਾਗ ਕੇ ਨੀਦਰਲੈਂਡ ਨੂੰ 1-0 ਦੀ ਮਹੱਤਵਪੂਰਨ ਬੜਤ ਦਿਵਾਈ। ਅਜਿਹਾ ਲੱਗ ਰਿਹਾ ਸੀ ਕਿ ਰੋਨਾਲਡ ਕੋਮੈਨ ਦੀ ਟੀਮ ਇਸ ਇਕਲੌਤੇ ਗੋਲ ਦੇ ਦਮ ’ਤੇ ਅਗਲੇ ਦੌਰ ’ਚ ਪਹੁੰਚ ਜਾਵੇਗੀ ਅਤੇ ਮੋਰੱਕੋ ਦੀ ਸਫ਼ਰ ਇਥੇ ਹੀ ਥੰਮ ਜਾਵੇਗਾ ਪਰ ਅਫ਼ਰੀਕੀ ਸ਼ੇਰਾਂ ਨੇ ਹਾਰ ਨਹੀਂ ਮੰਨੀ। ਮੈਚ ਦੇ ਇੰਜਰੀ ਟਾਈਮ (90+1ਵੇਂ ਮਿੰਟ) ਵਿਚ ਈਸਾ ਡੀਓਪ ਨੇ ਡਚ ਰੱਖਿਆ ਪੰਕਤੀ ਨੂੰ ਝਕਾਨੀ ਦਿੰਦੇ ਹੋਏ ਇਕ ਸਨਸਨੀਖੇਜ਼ ਗੋਲ ਦਾਗਿਆ ਅਤੇ ਸਕੋਰ ਨੂੰ 1-1 ਦੀ ਬਰਾਬਰੀ ’ਤੇ ਕਰਕੇ ਆਪਣੀ ਟੀਮ ਨੂੰ ‘ਐਕਸਟਰਾ ਟਾਈਮ’ਵਿਚ ਲੈ ਗਏ ਅਤੇ ਮੈਚ ਨੂੰ ‘ਐਕਸਟਰਾ ਟਾਈਮ’ਵਿਚ ਲੈ ਗਏ। ਇਸ ਤੋਂ ਬਾਅਦ ਪੈਨਅਲਟੀ ਸ਼ੂਟਆਊਟ ਨੇ ਪ੍ਰਸੰਸਕਾਂ ਦੇ ਦਿਲਾਂ ਦੀ ਧੜਕਣਾਂ ਨੂੰ ਵਧਾ ਦਿੱਤਾ। ਦਬਾਅ ਦਾ ਆਲਮ ਇਹ ਸੀ ਕਿ ਦੋਵਾਂ ਟੀਮਾਂ ਦੇ ਖਿਡਾਰੀ ਇਕ ਤੋਂ ਬਾਅਦ ਇਕ ਪੈਨਲਟੀ ਸ਼ੂਟਆਊਟ ਤੋਂ ਖੁੰਝਦੇ ਗਏ। ਮੋਰੱਕੇ ਲਈ ਜਿਥੇ ਨੀਲ ਅਲ ਐਨਾਈ ਦਾ ਸ਼ਾਟ ਬਾਰ ਨਾਲ ਟਕਰਾ ਗਿਆ, ਉਥੇ ਹੀ ਸਟਾਰ ਖਿਆਰੀ ਅਸ਼ਰਫ ਹਕੀਮੀ ਦਾ ਸ਼ਾਟ ਪੋਸਟ ’ਤੇ ਜਾ ਲੱਗਾ। ਦੂਜੇ ਪਾਸੇ, ਨੀਦਰਲੈਂਡ ਦੀ ਕਿਸਮਤ ਵੀ ਖ਼ਰਾਬ ਰਹੀ। ਜਸਟਿਨ ਕਲੁਈਵਰਟ ਅਤੇ ਕਿੰਟਨ ਟਿੰਬਰ ਨੇ ਵੀ ਆਪਣੇ ਸ਼ਾਟਸ ਮਿਸ ਕਰ ਦਿੱਤੇ। ਡਚ ਟੀਮ ਲਈ ਕੇਵਲ ਟਿਊਨ ਕੂਪਮੀਨਰਸ ਅਤੇ ਵਾਓਟ ਵੇਘੋਸਰਟ ਹੀ ਫੁੱਟਬਾਲ ਨੂੰ ਨੈੱਟ ’ਚ ਸੁੱਟਣ ’ਚ ਕਾਮਯਾਬ ਰਹੇ, ਜਦੋਂਕਿ ਮੋਰੱਕੋ ਵਲੋਂ ਸੁਫੀਯਾਨ ਰਹੀਮੀ ਅਤੇ ਚੇਮਸਦੀਨ ਤਾਲਬੀ ਨੇ ਸਟੀਕ ਨਿਸ਼ਾਨੇ ਲਗਾਏ। ਜਦੋਂ ਸ਼ੂਟਆਊਟ 2-2 ਦੀ ਬਰਾਬਰੀ ’ਤੇ ਬੇਹੱਦ ਨਾਜ਼ੁਕ ਮੋੜ ’ਤੇ ਸੀ ਤਾਂ ਮੋਰੱਕੇ ਦੇ ਅਨੁਭਵੀ ਗੋਲਕੀਪਰ ਯਾਸੀਨ ਬੋਨੋ ਨੇ ਆਪਣਾ ਅਸਲੀ ਜਾਦੂ ਦਿਖਾਇਆ। ਨੀਦਰਲੈਂਡ ਦੇ ਕ੍ਰਿਸੇਂਸੀਓ ਸਮਰਵਿਲੇ ਜਿਵੇਂ ਹੀ ਆਖਰੀ ਪੈਨਲਟੀ ਲਈ ਆਏ ਬੋਨੋ ਨੇ ਉਨ੍ਹਾਂ ਦੇ ਦਿਮਾਗ ਪੜ੍ਹਦੇ ਹੋਏ ਖੱਬੇ ਪੋਲ ਵੱਲ ਸ਼ਾਨਦਾਰ ਛਾਲ ਮਾਰ ਕੇ ਗੇਂਦ ਨੂੰ ਰੋਕ ਦਿੱਤਾ।ਬੋਨੋ ਦੇ ਇਸ ਜਾਦੂਈ ਬਚਾਅ ਦੇ ਤੁਰੰਤ ਬਾਅਦ ਮੋਰੱਕੋ ਦੇ ਇਸਮਾਈਲ ਸੈਬਾਰੀ ਨੇ ਬਿਨਾ ਕਿਸੇ ਗਲਤੀ ਦੇ ਫੁੱਟਬਾਲ ਨੂੰ ਗੋਲਪੋਸਟ ’ਚ ਪਾ ਦਿੱਤਾ। ਸਾਈਬਰੀ ਦਾ ਸ਼ਾਟ ਨੈੱਟ ਨਾਲ ਟਕਰਾਉਂਦਿਆਂ ਹੀ ਮੋਰੱਕੇ ਨੇ 3-2 ਨਾਲ ਸ਼ੂਟਆਊਟ ਜਿੱਤ ਕੇ ਇਤਿਹਾਸ ਰਚ ਦਿੱਤਾ ਅਤੇ ਪੂਰਾ ਸਟੇਡੀਅਮ ਅਫ਼ਰੀਕੀ ਪ੍ਰਸੰਸਕਾਂ ਦੇ ਜ਼ਸਨ ਨਾਲ ਗੂੰਜ ਉੱਠਿਆ।

Ad Position 22
No active advertisement
ਪਿਛਲੀ ਖ਼ਬਰ ਪੈਰਾਗੁਏ ਨੇ 4 ਵਾਰ ਦੀ ਚੈਂਪੀਅਨ ਜਰਮਨੀ ਨੂੰ ਕੀਤਾ ਬਾਹਰ ਅਗਲੀ ਖ਼ਬਰ ਏਸ਼ੀਅਨ ਖੇਡਾਂ 2026 ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
Ad Position 24