07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਾਰਵੇ 1998 ਤੋਂ ਬਾਅਦ ਪਹਿਲੀ ਵਾਰ ਪ੍ਰੀ ਕੁਆਰਟਰ ਫਾਈਨਲ ’ਚ

ਆਰਲਿੰਗਟਨ (ਅਮਰੀਕਾ), 30 ਜੂਨ (ਏਜੰਸੀ)-ਨਾਰਵੇ ਨੇ ਫੀਫਾ ਵਿਸ਼ਵ ਕੱਪ ‘ਰਾਊਂਡ ਆਫ਼ 16’ ਵਿਚ ਜਗ੍ਹਾ ਬਣਾ ਲਈ ਹੈ। ਨਾਰਵੇ ਨੇ ਰੋਮਾਂਚਕ ਮੁਕਾਬਲੇ ’ਚ ਆਈਵਰੀ ਕੋਸਟ ਨੂੰ 2-1 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਨਾਰਵੇ ਲਈ ਐਂਟੋਨੀਓ ਨੂਸਾ ਨੇ 39ਵੇਂ ਅਤੇ ਅਰਲਿੰਗ ਹਾਲੈਂਡ ਨੇ 86ਵੇਂ ਮਿੰਟ ’ਚ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ।ਆਈਵਰੀ ਕੋਸਟ ਲਈ ਅਮਾਦ ਦਿਯਾਲੋ ਨੇ 74ਵੇਂ ਮਿੰਟ ’ਚ ਗੋਲ ...

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਹਾਲੈਂਡ ਦੇ ਮੈਚ ਜੇਤੂ ਗੋਲ ਦੀ ਬਦੌਲਤ ਆਈਵਰੀ ਕੋਸਟ ਨੂੰ 2-1 ਨਾਲ ਹਰਾਇਆ
ਆਰਲਿੰਗਟਨ (ਅਮਰੀਕਾ), 30 ਜੂਨ (ਏਜੰਸੀ)-ਨਾਰਵੇ ਨੇ ਫੀਫਾ ਵਿਸ਼ਵ ਕੱਪ ‘ਰਾਊਂਡ ਆਫ਼ 16’ ਵਿਚ ਜਗ੍ਹਾ ਬਣਾ ਲਈ ਹੈ। ਨਾਰਵੇ ਨੇ ਰੋਮਾਂਚਕ ਮੁਕਾਬਲੇ ’ਚ ਆਈਵਰੀ ਕੋਸਟ ਨੂੰ 2-1 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਨਾਰਵੇ ਲਈ ਐਂਟੋਨੀਓ ਨੂਸਾ ਨੇ 39ਵੇਂ ਅਤੇ ਅਰਲਿੰਗ ਹਾਲੈਂਡ ਨੇ 86ਵੇਂ ਮਿੰਟ ’ਚ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ।ਆਈਵਰੀ ਕੋਸਟ ਲਈ ਅਮਾਦ ਦਿਯਾਲੋ ਨੇ 74ਵੇਂ ਮਿੰਟ ’ਚ ਗੋਲ ਕਰਕੇ ਬਰਾਬਰੀ ਦਿਵਾਈ ਪਰ ਹਾਲੈਂਡ ਵਲੋਂ ਅੰਤਲੇ ਮਿੰਟਾਂ ’ਚ ਕੀਤਾ ਗੋਲ ਫੈਸਲਾਕੁਨ ਸਾਬਤ ਹੋਇਆ। ‘ਇੰਜਰੀ ਟਾਈਮ’ ਵਿਚ ਆਈਵਰੀ ਕੋਸਟ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਰਵੇ ਦੇ ਗੋਲਕੀਪਰ ਨੇ ਬਰਾਬਰੀ ਦਾ ਮੌਕਾ ਨਹੀਂ ਦਿੱਤਾ। ਨਾਰਵੇ ਦੀ ਫ਼ੀਫਾ ਵਿਸ਼ਵ ਕੱਪ ਦੇ ਰਾਊਡ ਆਫ਼ 16 ’ਚ ਇਹ ਤੀਜੀ ਮੌਜੂਦਗੀ ਹੈ। ਇਸ ਤੋਂ ਪਹਿਲਾਂ ਟੀਮ ਨੇ 1998 ਅਤੇ 1938 ’ਚ ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚ ਸੀ।

Ad Position 22
No active advertisement
ਪਿਛਲੀ ਖ਼ਬਰ ਨਰਸ ਸਰਲਾ ਭੱਟ ਦੀ ਹੱਤਿਆ ਮਾਮਲੇ ’ਚ 36 ਸਾਲਾਂ ਬਾਅਦ ਦਾਇਰ ਹੋਇਆ ਦੋਸ਼-ਪੱਤਰ ਅਗਲੀ ਖ਼ਬਰ ਪੈਰਾਗੁਏ ਨੇ 4 ਵਾਰ ਦੀ ਚੈਂਪੀਅਨ ਜਰਮਨੀ ਨੂੰ ਕੀਤਾ ਬਾਹਰ
Ad Position 24