07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪਿਛਲੇ 18 ਘੰਟਿਆਂ ਤੋਂ ਬਿਜਲੀ ਗੁੱਲ, ਸ਼ਹਿਰ'ਚ ਹੋਇਆ ਬਲੈਕ ਆਊਟ

ਗੁਰੂ ਹਰ ਸਹਾਏ, 1 ਜੁਲਾਈ (ਕਪਿਲ ਕੰਧਾਰੀ) – ਗੁਰੂ ਹਰ ਸਹਾਏ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਰੀਬ 18 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕਾਂ ਨੂੰ ਸਾਰਾ ਦਿਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਬਿਜਲੀ ਬੰਦ ਰਹਿਣ ਨਾਲ ਘਰੇਲੂ ਕੰਮਕਾਜ ਪ੍ਰਭਾਵਿਤ ਹੋਏ ਹਨ, ਜਦਕਿ ਪਾਣੀ ...

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਲੋਕ ਘਰਾਂ ਤੋਂ ਬਾਹਰ ਸੌਣ ਲਈ ਮਜਬੂਰ
ਗੁਰੂ ਹਰ ਸਹਾਏ, 1 ਜੁਲਾਈ (ਕਪਿਲ ਕੰਧਾਰੀ) – ਗੁਰੂ ਹਰ ਸਹਾਏ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਰੀਬ 18 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕਾਂ ਨੂੰ ਸਾਰਾ ਦਿਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਬਿਜਲੀ ਬੰਦ ਰਹਿਣ ਨਾਲ ਘਰੇਲੂ ਕੰਮਕਾਜ ਪ੍ਰਭਾਵਿਤ ਹੋਏ ਹਨ, ਜਦਕਿ ਪਾਣੀ ਦੀ ਸਪਲਾਈ ਅਤੇ ਵਪਾਰਕ ਗਤੀਵਿਧੀਆਂ ਉੱਤੇ ਵੀ ਅਸਰ ਪਿਆ ਹੈ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਗਰਮੀ ਅਤੇ ਉਮਸ ਦੇ ਮੌਸਮ ਵਿੱਚ ਬਿਜਲੀ ਨਾ ਹੋਣ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਲੋਕ ਘਰਾਂ ਦੇ ਬਾਹਰ ਆ ਕੇ ਸੌਣ ਲਈ ਮਜਬੂਰ ਹੋਏ ਪਏ ਹਨ ਅਤੇ ਪੂਰੇ ਸ਼ਹਿਰ ਵਿੱਚ ਬਲੈਕ ਆਊਟ ਜੈ ਹਾਲਾਤ ਪੈਦਾ ਹੋ ਗਏ ਹਨ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਨਿਲਾਇਕੀ ਇਕ ਵਾਰ ਫਿਰ ਤੋ ਸਾਹਮਣੇ ਆਈ ਹੈ ਰਾਤ ਦੇ 2 :20 ਵਜੇ ਦੇ ਕਰੀਬ ਦਾ ਸਮਾਂ ਹੋ ਗਿਆ ਹੈ ਬਿਜਲੀ ਹਾਲੇ ਤਕ ਗੁਲ ਹੈ ਹੋਰ ਤਾਂ ਹੋਰ ਬਿਜਲੀ ਵਿਭਾਗ ਦੇ ਸਾਰੇ ਕਰਮਚਾਰੀ ਆਪਣਾ ਫੋਨ ਬੰਦ ਕਰਕੇ ਬੈਠੇ ਹਨ ਅਤੇ ਲੋਕ ਗਰਮੀ ਨਾਲ ਤਰਾ ਤਰਾ ਕਰ ਰਹੇ ਹਨ।

 

Ad Position 22
No active advertisement
ਪਿਛਲੀ ਖ਼ਬਰ ⭐️ਮਾਣਕ ਮੋਤੀ ⭐️ ਅਗਲੀ ਖ਼ਬਰ ਨਵੇਂ ਫ਼ੌਜ ਮੁਖੀ ਜਨਰਲ ਧੀਰਜ ਸੇਠ ਨੇ ਅਹੁਦਾ ਸੰਭਾਲਿਆ
Ad Position 24