07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬੋਰਵੈੱਲ ’ਚ ਡਿੱਗੇ ਨਿਰਵੈਰ ਦੀ ਹੋਈ ਮੌਤ

ਅੰਬਾਲਾ, ਪਟਿਆਲਾ, 1 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿਚ ਡਿੱਗਣ ਵਾਲੇ ਚਾਰ ਸਾਲਾ ਬੱਚੇ ਨੂੰ ਬੁੱਧਵਾਰ ਸਵੇਰੇ 21 ਘੰਟੇ ਦੇ ਬਚਾਅ....

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਅੰਬਾਲਾ, ਪਟਿਆਲਾ, 1 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿਚ ਡਿੱਗਣ ਵਾਲੇ ਚਾਰ ਸਾਲਾ ਬੱਚੇ ਨੂੰ ਬੁੱਧਵਾਰ ਸਵੇਰੇ 21 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਬਾਹਰ ਕੱਢਿਆ ਗਿਆ, ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੰਗਲਵਾਰ ਸਵੇਰੇ ਸ਼ੁਰੂ ਹੋਏ ਇਕ ਆਪ੍ਰੇਸ਼ਨ ਤੋਂ ਬਾਅਦ, ਨਿਰਵੈਰ ਸਿੰਘ ਨੂੰ ਅੱਜ ਸਵੇਰੇ 3:40 ਵਜੇ ਦੇ ਕਰੀਬ ਬੋਰਵੈੱਲ ਵਿਚੋਂ ਬਾਹਰ ਕੱਢਿਆ ਗਿਆ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਇਹ ਘਟਨਾ ਮੰਗਲਵਾਰ ਸਵੇਰੇ 6:30 ਵਜੇ ਦੇ ਕਰੀਬ ਅੰਬਾਲਾ ਜ਼ਿਲ੍ਹੇ ਦੇ ਧਨਯੋਦਾ ਪਿੰਡ ਵਿਚ ਵਾਪਰੀ। ਨਿਰਵੈਰ ਸਿੰਘ ਆਪਣੇ ਪਿਤਾ ਮਨਜੀਤ ਨਾਲ ਆਪਣੇ ਦਾਦਾ ਕਰਨੈਲ ਸਿੰਘ ਲਈ ਖਾਣਾ ਲੈ ਕੇ ਖੇਤਾਂ ਵਿਚ ਗਿਆ ਸੀ ਤੇ ਖ਼ੇਡਦੇ ਸਮੇਂ
ਉਸ ਦਾ ਪੈਰ ਫਿਸਲ ਗਿਆ, ਜਿਸ ਕਾਰਨ ਉਹ ਬੋਰਵੈੱਲ ਵਿਚ ਡਿੱਗ ਪਿਆ।

Ad Position 22
No active advertisement
ਪਿਛਲੀ ਖ਼ਬਰ ਅੱਜ ਪੰਜਾਬ ਦੀਆਂ ਮਾਵਾਂ ਤੇ ਭੈਣਾਂ ਲਈ ਹੈ ਵੱਡਾ ਦਿਨ- ਅਰਵਿੰਦ ਕੇਜਰੀਵਾਲ ਅਗਲੀ ਖ਼ਬਰ ਬਠਿੰਡਾ 'ਚ ਸੜਕ ਹਾਦਸੇ ਦੌਰਾਨ ਚਾਰ ਦੀ ਮੌਤ
Ad Position 24