06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਹੱਦੀ ਪਿੰਡ ਘੁਬਾਇਆ ਦਾ ਰਹਿਣ ਵਾਲਾ ਅਦਿੱਤਿਆ ਵਧਵਾ ਕਰੇਗਾ ਤੀਰ ਅੰਦਾਜ਼ੀ ਏਸ਼ੀਆ ਕੱਪ ਲਈ ਭਾਰਤ ਦੀ ਮੇਜ਼ਬਾਨੀ

ਮੰਡੀ ਘੁਬਾਇਆ, 1 ਜੁਲਾਈ (ਅਮਨ ਬਵੇਜਾ)- ਤੀਰ ਅੰਦਾਜ਼ੀ ਦੇ ਏਸ਼ੀਆ ਕੱਪ ਵਾਸਤੇ ਬੀਤੀ 26 ਤੋਂ 29 ਜੂਨ 2026 ਨੂੰ ਸੋਨੀਪਤ ਹਰਿਆਣਾ ਵਿਖੇ ਅੰਡਰ 21 ਜੂਨੀਅਰ ਤੀਰ ਅੰਦਾਜ਼ੀ ਦੇ ....

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਮੰਡੀ ਘੁਬਾਇਆ, 1 ਜੁਲਾਈ (ਅਮਨ ਬਵੇਜਾ)- ਤੀਰ ਅੰਦਾਜ਼ੀ ਦੇ ਏਸ਼ੀਆ ਕੱਪ ਵਾਸਤੇ ਬੀਤੀ 26 ਤੋਂ 29 ਜੂਨ 2026 ਨੂੰ ਸੋਨੀਪਤ ਹਰਿਆਣਾ ਵਿਖੇ ਅੰਡਰ 21 ਜੂਨੀਅਰ ਤੀਰ ਅੰਦਾਜ਼ੀ ਦੇ ਪੂਰੇ ਭਾਰਤ ਦੇ ਟਰਾਇਲ ਕਰਵਾਏ ਗਏ, ਜਿਸ ਵਿਚ 700 ਦੇ ਕਰੀਬ ਭਾਰਤ ਦੇ ਖਿਡਾਰੀਆਂ ਨੇ ਭਾਗ ਲਿਆ, ਜਿਸ ਵਿਚੋਂ 4 ਲੜਕਿਆਂ ਅਤੇ 4 ਲੜਕੀਆਂ ਦੀ ਚੋਣ ਕੀਤੀ ਗਈ, ਜੋ ਕਿ ਪੂਰੇ ਭਾਰਤ ਦੀ ਮੇਜ਼ਬਾਨੀ ਕਰਨਗੇ। ਇਹ ਏਸ਼ੀਆ ਕੱਪ ਅਕਤੂਬਰ ਵਿਚ ਇਰਾਕ ਵਿਚ, ਨਵੰਬਰ ਵਿਚ ਚਾਇਨਾ ਵਿਚ ਅਤੇ ਦਸੰਬਰ ਵਿਚ ਦੁਬਈ ਵਿਚ ਕਰਵਾਇਆ ਜਾ ਰਿਹਾ ਹੈ। ਜਿੰਨ੍ਹਾਂ ਚਾਰ ਖਿਡਾਰੀਆਂ ਦੀ ਚੋਣ ਹੋਈ ਹੈ, ਉਨ੍ਹਾਂ ਵਿਚ ਪੰਜਾਬ ਦੇ ਇਕੋ ਇਕ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਘੁਬਾਇਆ ਦਾ ਰਹਿਣ ਵਾਲਾ ਅਦਿੱਤਿਆ ਵਧਵਾ ਪੁੱਤਰ ਹੰਸ ਰਾਜ ( ਸੋਨੂੰ ਵਧਵਾ) ਵੀ ਸ਼ਾਮਿਲ ਹੈ। ਜਦੋਂ ਹੀ ਇਸ ਦਾ ਇਲਾਕੇ ਨੂੰ ਪਤਾ ਚੱਲਿਆ ਤਾਂ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਪਹਿਲਾਂ ਅੱਦਿਤਿਆ ਵਧਵਾ ਪੰਜਾਬ ਰਾਜ ਵਲੋਂ ਖੇਡਦਾ ਸੀ ਪਰ ਹੁਣ ਮੌਜੂਦਾ ਸਮੇਂ ਵਿਚ ਅਦਿੱਤਿਆ ਵਧਵਾ ਭਾਰਤੀ ਰੇਲਵੇ ਵਲੋਂ ਖੇਡ ਰਿਹਾ ਹੈ। ਇਰਾਕ, ਚਾਇਨਾ ਅਤੇ ਦੁਬਈ ਵਿਚ ਆਉਣ ਵਾਲੇ ਅਕਤੂਬਰ, ਨਵੰਬਰ, ਦਸੰਬਰ 2026 ਨੂੰ ਭਾਰਤ ਦੇਸ਼ ਦੀ ਮੇਜ਼ਬਾਨੀ ਕਰੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਿੱਤਿਆ ਵਧਵਾ ਅਨੇਕਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਅਨੇਕ ਮੈਡਲ ਜਿੱਤ ਕੇ ਪੰਜਾਬ ਦਾ ਅਤੇ ਆਪਣੇ ਸਰਹੱਦੀ ਪਿੰਡ ਘੁਬਾਇਆ ਦਾ ਨਾਮ ਰੌਸ਼ਨ ਕਰ ਚੁੱਕਿਆ ਹੈ ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਪਹੁੰਚਿਆ ਵਿਦੇਸ਼ ਮੰਤਰਾਲੇ ਅਗਲੀ ਖ਼ਬਰ ਪਾਕਿਸਤਾਨ ਦੇ ਫਰੂਕਾਬਾਦ ’ਚ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
Ad Position 24