31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡੇਰਾਬੱਸੀ ਦੇ ਪਿੰਡ ਬਡਾਣਾ 'ਚ ਸਰਕਾਰੀ ਯੋਜਨਾ ਦਾ ਫਾਰਮ ਭਰਨ 'ਚ ਦੇਰੀ ਕਾਰਨ ਆਂਗਣਵਾੜੀ ਵਰਕਰ ਦੀ ਕੁੱਟਮਾਰ

ਡੇਰਾਬੱਸੀ, 3 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਨਜ਼ਦੀਕੀ ਪਿੰਡ ਬੜਾਣਾ ਤੋਂ ਇਕ ਬੇਹੱਦ ਮੰਦਭਾਗੀ ਘਟਨਾ ਆਈ ਹੈ, ਜਿਥੇ ਪੰਜਾਬ ਸਰਕਾਰ ਵਲੋਂ ਚਲਾਈ ਗਈ 'ਮਾਵਾਂ ਧੀਆਂ....

Ad Position 21
No active advertisement
ਅਜੀਤ ਡੈਸਕ 03-07-2026

ਡੇਰਾਬੱਸੀ, 3 ਜੁਲਾਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਨਜ਼ਦੀਕੀ ਪਿੰਡ ਬੜਾਣਾ ਤੋਂ ਇਕ ਬੇਹੱਦ ਮੰਦਭਾਗੀ ਘਟਨਾ ਆਈ ਹੈ, ਜਿਥੇ ਪੰਜਾਬ ਸਰਕਾਰ ਵਲੋਂ ਚਲਾਈ ਗਈ 'ਮਾਵਾਂ ਧੀਆਂ ਸਤਿਕਾਰਯੋਗ ਯੋਜਨਾ' ਦਾ ਫਾਰਮ ਭਰਨ ਵਿਚ ਹੋਈ ਦੇਰੀ ਕਾਰਨ ਇਕ ਆਂਗਣਵਾੜੀ ਵਰਕਰ ਦੀ ਉਸ ਦੇ ਹੀ ਗੁਆਂਢੀ ਪਰਿਵਾਰ ਵਲੋਂ ਬੇ-ਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤ ਆਂਗਣਵਾੜੀ ਵਰਕਰ ਗੁਰਦੀਪ ਕੌਰ ਦੀ ਹਾਲਤ ਗੰਭੀਰ ਹੈ ਅਤੇ ਉਹ ਇਸ ਵੇਲੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਜ਼ੇਰੇ-ਇਲਾਜ ਹੈ, ਜਿਥੇ ਪੁਲਿਸ ਵਲੋਂ ਮਾਮਲੇ ਦੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਿਵਲ ਹਸਪਤਾਲ ਵਿਚ ਦਾਖਲ ਪੀੜਤ ਔਰਤ ਦੇ ਪੁੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿੰਡ ਵਿਚ ਸਰਕਾਰੀ ਡਿਊਟੀ 'ਤੇ ਤਾਇਨਾਤ ਹੈ। ਯੋਜਨਾ ਦੇ ਤਹਿਤ ਮਹਿਲਾਵਾਂ ਦੇ 1000 ਅਤੇ 1500 ਰੁਪਏ ਵਾਲੇ ਸਰਕਾਰੀ ਫਾਰਮ ਭਰੇ ਜਾ ਰਹੇ ਸਨ, ਪਰ 'ਐਮ-ਸੇਵਾ' ਐਪ ਦੇ ਸਰਵਰ ਵਿਚ ਤਕਨੀਕੀ ਨੁਕਸ ਹੋਣ ਕਾਰਨ ਕੱਲ੍ਹ ਸਾਈਟ ਬਹੁਤ ਹੌਲੀ ਚੱਲ ਰਹੀ ਸੀ। ਇਸੇ ਦੌਰਾਨ ਗੁਆਂਢੀ ਪਰਿਵਾਰ ਦੇ ਚਾਰ ਮੈਂਬਰ, ਜਿਨ੍ਹਾਂ ਵਿਚ ਦੋ ਮਰਦ ਅਤੇ ਦੋ ਔਰਤਾਂ ਸ਼ਾਮਿਲ ਸਨ, ਤੁਰੰਤ ਫਾਰਮ ਭਰਨ ਲਈ ਜ਼ਬਰਦਸਤੀ ਦਬਾਅ ਬਣਾਉਣ ਲੱਗੇ। ਜਦੋਂ ਆਂਗਣਵਾੜੀ ਵਰਕਰ ਨੇ ਸਰਵਰ ਠੀਕ ਹੋਣ ’ਤੇ ਫਾਰਮ ਭਰਨ ਦੀ ਗੱਲ ਕਹੀ, ਤਾਂ ਉਨ੍ਹਾਂ ਨੇ ਨੌਕਰੀ ਤੋਂ ਕਢਵਾਉਣ ਅਤੇ ਘਰ ਵਿਚ ਵੜ ਕੇ ਬੰਦੇ ਵੱਢਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਹਸਪਤਾਲ ਦੇ ਬੈੱਡ ’ਤੇ ਪਈ ਪੀੜਤ ਮਹਿਲਾ ਗੁਰਦੀਪ ਕੌਰ ਨੇ ਬੇਹੱਦ ਭਾਵੁਕ ਹੁੰਦਿਆਂ ਦੱਸਿਆ ਕਿ ਪਹਿਲਾਂ ਉਕਤ ਹਮਲਾਵਰਾਂ ਨੇ ਉਸ ਦੇ ਬੇਟੇ 'ਤੇ ਹਮਲਾ ਕੀਤਾ ਅਤੇ ਫਿਰ ਘਰ ਵਿਚ ਵੜ ਕੇ ਉਸ ਦੀ ਬੇ-ਰਹਿਮੀ ਨਾਲ ਕੁੱਟਮਾਰ ਕੀਤੀ। ਹਮਲਾਵਰਾਂ ਨੇ ਮਹਿਲਾ ਦੇ ਕੱਪੜੇ ਤੱਕ ਪਾੜ ਦਿੱਤੇ ਅਤੇ ਮੂੰਹ 'ਤੇ ਇੰਨੇ ਮੁੱਕੇ ਮਾਰੇ ਕਿ ਉਸ ਦੇ ਤਿੰਨ ਦੰਦ ਹਿੱਲ ਗਏ। ਪੀੜਤ ਮਹਿਲਾ ਨੇ ਦੱਸਿਆ ਕਿ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਉਸ ਨੂੰ ਵ੍ਹੀਲਚੇਅਰ ਦੀ ਮਦਦ ਨਾਲ ਹਸਪਤਾਲ ਲਿਆਉਣਾ ਪਿਆ। ਉਨ੍ਹਾਂ ਦੱਸਿਆ ਕਿ ਪੂਰੇ ਪਿੰਡ ਵਿਚ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਅਤੇ ਉਹ ਸਿਰਫ਼ ਆਪਣੀ ਡਿਊਟੀ ਕਰ ਰਹੇ ਸਨ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਜਰਮਨ ਵਿਚ ਝੀਲ ਵਿਚ ਡੁੱਬਣ ਨਾਲ ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਟਿੱਪਰ ਵਲੋਂ ਐਕਟਿਵਾ ਸਵਾਰ ਨੌਜਵਾਨ ਨੂੰ ਦਰੜਿਆ, ਮੌਕੇ ’ਤੇ ਮੌਤ
Ad Position 24