30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਵਿਧਵਾ ਨੇ ਧੱਕੇ ਨਾਲ ਜ਼ਮੀਨ 'ਤੇ ਕਬਜ਼ਾ ਕਰਨ ਦੇ ਲਗਾਏ ਦੋਸ਼, ਇਨਸਾਫ ਦੀ ਕੀਤੀ ਮੰਗ

ਚੋਗਾਵਾਂ/ਅੰਮ੍ਰਿਤਸਰ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਦੀ ਵਿਧਵਾ...

Ad Position 21
No active advertisement
ਅਜੀਤ ਡੈਸਕ 03-07-2026

ਚੋਗਾਵਾਂ/ਅੰਮ੍ਰਿਤਸਰ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਖਿਆਲਾ ਖੁਰਦ ਦੀ ਵਿਧਵਾ ਰਜਵੰਤ ਕੌਰ ਪਤਨੀ ਸਵ: ਨਿਸ਼ਾਨ ਸਿੰਘ ਨੇ ਡੀ.ਜੀ.ਪੀ. ਪੰਜਾਬ, ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਸਮੇਤ ਹੋਰਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੀਆਂ ਕਾਪੀਆਂ ਭੇਜਦਿਆਂ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ਼ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਦੋਸ਼ ਲਗਾਉਂਦਿਆਂ ਵਿਧਵਾ ਰਜਵੰਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਅਤੇ ਇੱਕ ਧੀ ਹੈ। ਉਸਦੇ ਪਤੀ ਨਿਸ਼ਾਨ ਸਿੰਘ ਨੇ ਆਪਣੇ ਬੇਟੇ ਗੁਰ ਅਮਨਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਬਰਾਬਰ ਦੀ ਜ਼ਮੀਨ ਜਾਇਦਾਦ ਵੰਡ ਕੇ ਦਿੱਤੀ। ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਗੁਰਅਮਨਜੀਤ ਸਿੰਘ ਧੱਕੇ ਨਾਲ ਬਿਕਰਮਜੀਤ ਸਿੰਘ ਦੀ ਖਿਆਲ ਖੁਰਦ ਅਤੇ ਕੋਹਾਲੀ ਵਿਚ 29 ਕਲਾਨਾ 5 ਮਰਲੇ ਜਮੀਨ ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਮੇਰੇ ਖਾਤੇ ਵਿਚੋਂ ਧੱਕੇ ਨਾਲ 9 ਲੱਖ 50 ਹਜ਼ਾਰ ਰੁਪਏ ਕਢਵਾ ਲਏ।

ਮੈਨੂੰ ਅਤੇ ਮੇਰੇ ਬੇਟੇ ਬਿਕਰਮਜੀਤ ਸਿੰਘ ਨੂੰ ਧਮਕੀਆਂ ਦਿੰਦਾ ਹੈ। ਬੀਤੀ ਦਿਨੀਂ ਗੁਰਅਮਨਜੋਤ ਸਿੰਘ ਦਾਤਰ, ਕਿਰਪਾਨਾਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਬਿਕਰਮਜੀਤ ਸਿੰਘ ਦੀ ਜ਼ਮੀਨ ਟਰੈਕਟਰ ਨਾਲ ਵਾਹੀ। ਪੁਲਿਸ ਮੌਕੇ ਤੇ ਪਹੁੰਚ ਕੇ ਰੋਕ ਕੇ ਗਈ। ਅੱਜ ਫਿਰ ਹਥਿਆਰ ਨਾਲ ਲੈਸ ਹੋ ਕੇ ਵਿਅਕਤੀਆਂ ਨੂੰ ਨਾਲ ਲੈ ਕੇ ਉਕਤ ਜਮੀਨ ਵਾਹੀ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਬਿਕਰਮਜੀਤ ਸਿੰਘ ਵਿਦੇਸ਼ ਰਹਿ ਰਿਹਾ ਹੈ। ਮੈਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਪਰ ਮੇਰੀ ਕਿਧਰੇ ਸੁਣਵਾਈ ਨਹੀਂ ਹੋ ਰਹੀ। ਜੇਕਰ ਸਾਡਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਗੁਰਅਮਨਜੀਤ ਸਿੰਘ ਹੋਵੇਗਾ। ਇਸ ਸਬੰਧੀ ਵਿਰੋਧੀ ਧਿਰ ਦੇ ਗੁਰ ਅਮਨਜੋਤ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਨਿਸ਼ਾਨ ਸਿੰਘ ਨੇ ਸਾਂਝੇ ਪੈਸਿਆਂ ਵਿਚੋਂ ਬਿਕਰਮਜੀਤ ਸਿੰਘ ਨੂੰ 55 ਲੱਖ ਰੁਪਏ ਲਗਾ ਕੇ ਵਿਦੇਸ਼ ਭੇਜਿਆ।

ਮੈਨੂੰ ਉਕਤ ਜ਼ਮੀਨ 12 ਸਾਲਾਂ ਲਈ ਵਾਹੁਣ ਨੂੰ ਦੇ ਦਿੱਤੀ। ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਸੰਦੀਪ ਸਿੰਘ ਅਤੇ ਸੁਰਿੰਦਰ ਸਿੰਘ ਨੇ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਨਾਲ ਵਿਅਕਤੀਆਂ ਨੂੰ ਲੈ ਕੇ ਮੇਰੇ ਤੇ ਟਰੈਕਟਰ ਚਾੜਨ ਦੀ ਕੋਸ਼ਿਸ਼ ਕੀਤੀ। ਮੇਰੀ ਮਾਤਾ ਜ਼ਮੀਨ ਵੇਚ ਰਹੀ ਹੈ। ਜਿਸ ਕਰਕੇ ਮੈਂ ਉਕਤ ਜ਼ਮੀਨ ਦਾ ਮਾਨਯੋਗ ਅਦਾਲਤ ਤੋਂ ਸਟੇਅ ਵੀ ਲਿਆਂਦਾ ਹੈ। ਉਨ੍ਹਾਂ ਕਿਸੇ ਦੇ ਖਾਤੇ ਵਿਚੋਂ ਕੋਈ ਵੀ 9 ਲੱਖ 50 ਹਜ਼ਾਰ ਨਹੀਂ ਕਢਵਾਇਆ। ਇਸ ਸਬੰਧੀ ਚੌਂਕੀ ਇੰਚਾਰਜ ਜੋਗਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਕਤ ਜਮੀਨ ਦੇ ਝਗੜੇ ਸਬੰਧੀ ਇਤਲਾਹ ਮਿਲੀ ਸੀ। ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਚੌਂਕੀ ਰਾਮ ਤੀਰਥ ਬੁਲਾਇਆ ਗਿਆ ਸੀ। ਪਰ ਦੂਜੀ ਧਿਰ ਨਹੀਂ ਆਈ। ਪੂਰੀ ਜਾਂਚ ਪੜਤਾਲ ਕਰਵਾ ਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਬਹਾਦਰ ਸਿੰਘ ਓਕੇ ਕੁਰਾਲੀ ਨਗਰ ਕੌਂਸਲ ਦੇ ਬਣੇ ਨਵੇਂ ਪ੍ਰਧਾਨ ਅਗਲੀ ਖ਼ਬਰ ਪਤੀ ਏਕਮ ਢਿੱਲੋਂ ਦੇ ਕਤਲ ਮਾਮਲੇ 'ਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਂਣਾਈ
Ad Position 24