30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕੈਨੇਡਾ ਡੇਅ ਮੌਕੇ ਬੀ.ਸੀ.ਦੇ ਕਈ ਸ਼ਹਿਰਾਂ ਵਿਚ ਲੱਗੀਆਂ ਰੌਣਕਾਂ

ਵੈਨਕੂਵਰ (ਕੈਨੇਡਾ) 3 ਜੁਲਾਈ, (ਮਲਕੀਤ ਸਿੰਘ)- ਕੈਨੇਡਾ ਡੇਅ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ...

Ad Position 21
No active advertisement
ਅਜੀਤ ਡੈਸਕ 03-07-2026

ਵੈਨਕੂਵਰ (ਕੈਨੇਡਾ) 3 ਜੁਲਾਈ, (ਮਲਕੀਤ ਸਿੰਘ)- ਕੈਨੇਡਾ ਡੇਅ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ, ਵੈਨਕੂਵਰ, ਸਰੀ, ਰਿਚਮੰਡ ਆਦਿ ਸ਼ਹਿਰਾਂ 'ਚ ਹਜ਼ਾਰਾਂ ਲੋਕ ਲਾਲ ਅਤੇ ਚਿੱਟੇ ਰੰਗਾਂ ਵਾਲੇ ਪਹਿਰਾਵੇ ਪਾ ਕੇ ਕੈਨੇਡਾ ਡੇਅ ਦੇ ਜਸ਼ਨਾਂ ਵਿਚ ਸ਼ਾਮਲ ਹੋਏ। ਜਿਸ ਕਾਰਨ ਸਮੁੱਚਾ ਮਾਹੌਲ ਲਾਲ ਚਿੱਟੇ ਰੰਗ ਵਿਚ ਰੰਗਿਆ ਮਹਿਸੂਸ ਹੋਇਆ। ਸਮਾਗਮਾ ਦੌਰਾਨ ਲੋਕਾਂ ਨੇ ਕੈਨੇਡੀਅਨ ਝੰਡੇ ਲਹਿਰਾਏ, ਇਕ-ਦੂਜੇ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ।

ਦਿਨ ਭਰ ਚੱਲੇ ਜਸ਼ਨਾਂ ਵਿਚ ਸੰਗੀਤਕ ਪੇਸ਼ਕਾਰੀਆਂ, ਸੱਭਿਆਚਾਰਕ ਪ੍ਰੋਗਰਾਮ, ਮਨੋਰੰਜਨ ਗਤੀਵਿਧੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ 'ਚ ਵੀ ਵੱਖ-ਵੱਖ ਸਿਆਸੀ ਹਸਤੀਆਂ ਅਤੇ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਇਕੱਤਰ ਹੋ ਕੈਨੇਡਾ ਡੇਅ ਦੇ ਜਸ਼ਨਾਂ ਵਿਚ ਸ਼ਮੂਲੀਅਤ ਕੀਤੀ।

ਇਸ ਮੌਕੇ ਤੇ ਆਯੋਜਿਤ ਇੱਕ ਰੰਗਾਰੰਗ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕ ਕੁਲਵਿੰਦਰ ਧਨੋਆ, ਬੀਬਾ ਹੁਸਨਪ੍ਰੀਤ,ਰਾਣਾ ਗਿੱਲ, ਸੁਖਵਿੰਦਰ ਗੋਸਲ, ਪੰਮਾ ਸੁਰਖਪੁਰੀਆ, ਲੱਖਾ ਸਿੱਧਵਾਂ, ਵਿਜੇ ਯਮਲਾ ਅਤੇ ਸਰਦਾਰ ਜੀ ਆਦਿ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਚੋਣਵੇ ਗੀਤਾਂ ਦੀ ਧੁਨਾਂ ਤੇ ਕੁਝ ਲੋਕ ਝੂਮਦੇ ਵੀ ਨਜ਼ਰ ਆਏ। ਸਮਾਗਮ ਦੌਰਾਨ ਰੰਗ-ਬਿਰੰਗੇ ਕੱਪੜਿਆਂ ਵਿਚ ਤਿਆਰ ਹੋਏ ਲੋਕਾਂ ਵਲੋਂ ਕੀਤੀ ਗਈ ਪਰੇਡ ਵਿਚ ਸਥਾਨਕ ਸੰਸਥਾਵਾਂ, ਸੱਭਿਆਚਾਰਕ ਟੀਮਾਂ, ਸਜੀਆਂ ਹੋਈਆਂ ਝਾਕੀਆਂ, ਸੰਗੀਤਕ ਟੋਲੀਆਂ ਨੇ ਭਾਗ ਲਿਆ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 13 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ- ਰੇਲਵੇ ਸੂਤਰ ਅਗਲੀ ਖ਼ਬਰ ਪਿੰਡ ਹਿੰਮਤਗੜ੍ਹ ਵਾਸੀਆਂ 'ਚ ਐੱਸ.ਆਈ.ਆਰ 'ਚ ਐਡਰੈੱਸ ਬਦਲਣ ਕਾਰਨ ਰੋਸ, ਐਸ.ਡੀ.ਐਮ. ਨੂੰ ਦਿੱਤੀ ਸ਼ਿਕਾਇਤ
Ad Position 24