29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਗੁਰਦਾਸਪੁਰ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਖੇਤਾਂ ਵਿਚ ਪਾਣੀ ਵੜਿਆ

ਗੁਰਦਾਸਪੁਰ, 4 ਜੁਲਾਈ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਹਲਕੇ ਦੇ ਪਿੰਡਾਂ ਵਿਚ ਬੀਤੀ ਅੱਧੀ ਰਾਤ ਗਾਲਹੜੀ ਹਾਈਡਲ...

Ad Position 21
No active advertisement
ਅਜੀਤ ਡੈਸਕ 04-07-2026

ਗੁਰਦਾਸਪੁਰ, 4 ਜੁਲਾਈ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਹਲਕੇ ਦੇ ਪਿੰਡਾਂ ਵਿਚ ਬੀਤੀ ਅੱਧੀ ਰਾਤ ਗਾਲਹੜੀ ਹਾਈਡਲ ਨੇੜੇ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਖੇਤਾਂ ਵਿਚ ਪਾਣੀ ਦਾਖ਼ਲ ਹੋ ਗਿਆ, ਜਿਸ ਨਾਲ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ 'ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰਕੇ ਗਾਲਹੜੀ ਹਾਈਡਲ ਦੇ ਗੇਟ ਖੁਲਵਾਉਣ ਦੀ ਕਾਰਵਾਈ ਕਰਵਾਈ, ਜਿਸ ਨਾਲ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਹੋਈ ਅਤੇ ਵੱਡੇ ਪੱਧਰ 'ਤੇ ਫਸਲਾਂ ਨੂੰ ਹੋਣ ਵਾਲਾ ਨੁਕਸਾਨ ਟਲ ਗਿਆ।

ਹਾਲਾਂਕਿ ਕਈ ਖੇਤਾਂ ਵਿਚ ਪਾਣੀ ਵੜ ਜਾਣ ਕਾਰਨ ਕਿਸਾਨਾਂ ਨੂੰ ਕੁਝ ਨੁਕਸਾਨ ਵੀ ਝੱਲਣਾ ਪਿਆ, ਪਰ ਸਮੇਂ ਸਿਰ ਗੇਟ ਖੋਲ੍ਹੇ ਜਾਣ ਨਾਲ ਹਾਲਾਤ ਹੋਰ ਗੰਭੀਰ ਹੋਣ ਤੋਂ ਬਚ ਗਏ। ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ ਜੇ ਹੋਰ ਦੇਰ ਹੋ ਜਾਂਦੀ ਤਾਂ ਸੈਂਕੜੇ ਏਕੜ ਝੋਨੇ ਅਤੇ ਹੋਰ ਫਸਲਾਂ ਪਾਣੀ ਹੇਠ ਆ ਸਕਦੀਆਂ ਸਨ। ਉਨ੍ਹਾਂ ਨੇ ਸ਼ਮਸ਼ੇਰ ਸਿੰਘ ਅਤੇ ਸਿੰਚਾਈ ਵਿਭਾਗ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਭਵਿੱਖ ਵਿਚ ਅਜਿਹੀਆਂ ਸਥਿਤੀਆਂ ਤੋਂ ਬਚਾਅ ਲਈ ਨਹਿਰੀ ਪ੍ਰਬੰਧਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਪਾਣੀ ਦੇ ਵਹਾਅ ਨੂੰ ਸਮੇਂ ਸਿਰ ਨਿਯੰਤਰਿਤ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਨੁਕਸਾਨ ਨਾ ਝੱਲਣਾ ਪਵੇ।

ਇਸਤੋਂ ਇਲਾਵਾ ਬਹਿਰਾਮਪੁਰ ਕਸਬੇ ਵਿਚ ਤੁਸੀਂ ਬੰਨ ਟੁੱਟਣ ਕਾਰਨ ਪਿੰਡ ਮੁਗਲਾਨੀ ਚੱਕ ਦੇ ਖੇਤਾਂ ਵਿਚ ਪਾਣੀ ਭਰ ਗਿਆ। ਰਾਤ ਦੇ 2 ਵਜੇ ਆਇਆ ਪਾਣੀ । ਪਿੰਡ ਦੇ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਪ੍ਰਸ਼ਾਸਨ ਤੇ ਲਾਏ ਦੋਸ਼ ਕਿ ਕਿਸੇ ਨੇ ਫੋਨ ਨਹੀਂ ਚੁੱਕਿਆ। ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪਾਣੀ ਕੱਢਣ ਦੇ ਪ੍ਰਬੰਧ ਕੀਤੇ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਨ 1955 ਵਿਚ ਸ੍ਰੀ ਦਰਬਾਰ ਸਾਹਿਬ ਅੰਦਰ ਪੁਲਿਸ ਹਮਲੇ ਦੀ ਯਾਦ ਮਨਾਈ ਅਗਲੀ ਖ਼ਬਰ ਚੰਡੀਗੜ੍ਹ ਕੈਮਿਸਟ ਹੱਤਿਆਕਾਂਡ ਦਾ ਦੋਸ਼ੀ ਗੋਲਡੀ ਢਿੱਲੋਂ ਸਪੇਨ ਤੋਂ ਗ੍ਰਿਫ਼ਤਾਰ
Ad Position 24