29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕਾਂਗਰਸ ਹਾਈਕਮਾਨ ਵਲੋਂ ਅਮਿਤ ਬਾਵਾ ਸੈਣੀ ਕੌਮੀ ਕੋਆਰਡੀਨੇਟਰ ਨਿਯੁਕਤ

ਜ਼ੀਰਕਪੁਰ, 4 ਜੁਲਾਈ (ਹੈਪੀ ਪੰਡਵਾਲਾ)- ਆਲ ਇੰਡੀਆ ਕਾਂਗਰਸ ਕਮੇਟੀ (ਓਬੀਸੀ ਵਿਭਾਗ) ਨੇ ਹਲਕਾ ਡੇਰਾਬੱਸੀ ਦੇ...

Ad Position 21
No active advertisement
ਅਜੀਤ ਡੈਸਕ 04-07-2026

ਜ਼ੀਰਕਪੁਰ, 4 ਜੁਲਾਈ (ਹੈਪੀ ਪੰਡਵਾਲਾ)- ਆਲ ਇੰਡੀਆ ਕਾਂਗਰਸ ਕਮੇਟੀ (ਓਬੀਸੀ ਵਿਭਾਗ) ਨੇ ਹਲਕਾ ਡੇਰਾਬੱਸੀ ਦੇ ਕਾਂਗਰਸੀ ਆਗੂ ਅਮਿਤ ਬਾਵਾ ਸੈਣੀ ਨੂੰ 'ਛਾਤਰੋਂ ਕੀ ਗੂੰਜ' ਪ੍ਰੋਗਰਾਮ ਲਈ ਕੌਮੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਸਬੰਧੀ ਓ.ਬੀ.ਸੀ. ਵਿਭਾਗ ਦੇ ਰਾਸ਼ਟਰੀ ਚੇਅਰਮੈਨ ਡਾ. ਅਨਿਲ ਜੈਹਿੰਦ ਵਲੋਂ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿਚ ਅਮਿਤ ਬਾਵਾ ਸੈਣੀ ਤੇ ਵਿਕਾਸ ਯਾਦਵ ਨੂੰ ਦੇਸ਼ ਦੇ 28 ਸੂਬਿਆਂ 'ਚ ਚੱਲ ਰਹੇ ਇਸ ਪ੍ਰੋਗਰਾਮ ਦੀ ਨਿਗਰਾਨੀ ਅਤੇ ਤਾਲਮੇਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਨਿਯੁਕਤੀ ਤੋਂ ਬਾਅਦ ਅਮਿਤ ਬਾਵਾ ਸੈਣੀ ਨੇ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦਾ ਨਿੱਜੀ ਨਹੀਂ, ਸਗੋਂ ਉਨ੍ਹਾਂ ਦੀ ਟੀਮ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ 24 ਜੂਨ ਨੂੰ ਡੇਰਾਬੱਸੀ 'ਚ ਕਰਵਾਏ 'ਛਾਤਰੋਂ ਕੀ ਗੂੰਜ' ਪ੍ਰੋਗਰਾਮ ਦੀ ਸਫ਼ਲਤਾ ਕਾਰਨ ਹੀ ਪਾਰਟੀ ਹਾਈਕਮਾਨ ਨੇ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਦੇਸ਼ ਭਰ ਵਿਚ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਪੂਰਾ ਯਤਨ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਔਰਤਾਂ ਦੀ ਆਰਥਿਕ ਮਜ਼ਬੂਤੀ ਨਾਲ ਸਮਾਜ ਵਿਚ ਨਵੀਂ ਸ਼ੁਰੂਆਤ ਹੋਵੇਗੀ- ਚੀਮਾ ਅਗਲੀ ਖ਼ਬਰ ਬਜ਼ੁਰਗ ਦੀ ਅਚਾਨਕ ਰੇਲ ਗੱਡੀ ਹੇਠਾਂ ਆਉਣ ਨਾਲ ਹੋਈ ਮੌਤ
Ad Position 24