18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਟਰੱਕ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਐਸ.ਏ.ਐਸ. ਨਗਰ, 7 ਜੁਲਾਈ (ਕਪਿਲ ਵਧਵਾ)- ਜੁਝਾਰ ਨਗਰ ਦੀ ਮੁੱਖ ਸੜਕ 'ਤੇ ਸੋਮਵਾਰ ਨੂੰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ 75 ਸਾਲਾ ਬਜ਼ੁਰਗ ਦੀ....

Ad Position 21
No active advertisement
ਅਜੀਤ ਡੈਸਕ 07-07-2026

ਐਸ.ਏ.ਐਸ. ਨਗਰ, 7 ਜੁਲਾਈ (ਕਪਿਲ ਵਧਵਾ)- ਜੁਝਾਰ ਨਗਰ ਦੀ ਮੁੱਖ ਸੜਕ 'ਤੇ ਸੋਮਵਾਰ ਨੂੰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ 75 ਸਾਲਾ ਬਜ਼ੁਰਗ ਦੀ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜ਼ਖ਼ਮੀ ਮਹਿਲਾ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਚੱਲ ਰਿਹਾ ਹੈ। ਮ੍ਰਿਤਕ ਦੀ ਪਛਾਣ ਜੁਝਾਰ ਨਗਰ ਵਾਸੀ ਦੌਲਤ ਰਾਮ ਸੈਣੀ (75) ਵਜੋਂ ਹੋਈ ਹੈ, ਜੋ ਪੰਜਾਬ ਇੰਜੀਨੀਅਰਿੰਗ ਕਾਲਜ (ਪੀ.ਈ.ਸੀ.) ਤੋਂ ਸੁਪਰਿੰਟੈਂਡੈਂਟ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਹਾਦਸੇ ਵਿਚ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇਵੀ (68) ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

ਜਾਣਕਾਰੀ ਅਨੁਸਾਰ ਦੌਲਤ ਰਾਮ ਸੈਣੀ ਆਪਣੀ ਪਤਨੀ ਨੂੰ ਸੈਕਟਰ-39 ਵੈਸਟ ਤੋਂ ਮੋਟਰਸਾਈਕਲ 'ਤੇ ਲੈ ਕੇ ਘਰ ਵਾਪਸ ਆ ਰਹੇ ਸਨ। ਜਦੋਂ ਉਹ ਜੁਝਾਰ ਨਗਰ ਨੇੜੇ ਪਹੁੰਚੇ ਤਾਂ ਮੀਂਹ ਕਾਰਨ ਸੜਕ 'ਤੇ ਪਏ ਚਿੱਕੜ ਵਿਚ ਉਨ੍ਹਾਂ ਦਾ ਮੋਟਰਸਾਈਕਲ ਫਿਸਲ ਗਿਆ। ਸੰਤੁਲਨ ਵਿਗੜਨ ਕਾਰਨ ਦੋਵੇਂ ਸੜਕ 'ਤੇ ਡਿੱਗ ਪਏ ਅਤੇ ਇਸੇ ਦੌਰਾਨ ਲੰਘ ਰਹੇ ਟਰੱਕ ਦੀ ਲਪੇਟ ਵਿਚ ਆ ਗਏ। ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਫੇਜ਼-6 ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੌਲਤ ਰਾਮ ਸੈਣੀ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਕ੍ਰਿਸ਼ਨਾ ਦੇਵੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਬੇਹੱਦ ਭਿਆਨਕ ਸੀ। ਟਰੱਕ ਦੀ ਲਪੇਟ ਵਿਚ ਆਉਣ ਕਾਰਨ ਦੌਲਤ ਰਾਮ ਸੈਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕ੍ਰਿਸ਼ਨਾ ਦੇਵੀ ਦੀ ਇਕ ਲੱਤ ਟਰੱਕ ਹੇਠਾਂ ਆ ਜਾਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਬਲੌਂਗੀ ਥਾਣਾ ਪੁਲਿਸ ਨੇ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਹਾਦਸੇ ਦੀ ਚਪੇਟ ਵਿਚ ਆਏ ਮੋਟਰਸਾਈਕਲ ਅਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫੇਜ਼-6 ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਪੁਲਿਸ ਅਨੁਸਾਰ ਟਰੱਕ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਵਿਜੇ ਸਾਂਪਲਾ ਨੂੰ ਆਪਣੀ ਲੀਗਲ ਟੀਮ ਨੂੰ ਨਾਲ ਲੈ ਕੇ ਸਿਟ ਅੱਗੇ ਪੇਸ਼ ਹੋਣ ਦੀ ਮਿਲੀ ਇਜਾਜ਼ਤ ਅਗਲੀ ਖ਼ਬਰ ਸਿੱਟ ਅੱਗੇ ਪੇਸ਼ ਹੋਣ ਲਈ ਪੁੱਜੇ ਵਿਜੇ ਸਾਂਪਲਾ
Ad Position 24