12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਈ-20 ਗ੍ਰੀਨ ਫਿਊਲਜ਼ ’ਚ ਖੇਤੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਦਾ ਮਾਮਲਾ, ਕੇਸ ਦਰਜ

ਡੱਬਵਾਲੀ, 9 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪਿੰਡ ਪੰਨੀਵਾਲਾ ਰੁਲਦੂ ਸਥਿਤ ਈ-20 ਗ੍ਰੀਨ ਫਿਊਲਜ਼ ਪ੍ਰਾਈਵੇਟ ਲਿਮਟਿਡ ਵਿਚ ਖੇਤੀ ਲਈ ਵਰਤੀ ਜਾਣ ਵਾਲੀ ਯੂਰੀਆ ਦੇ ਕਥਿਤ ਸਨਅਤੀ....

Ad Position 21
No active advertisement
ਅਜੀਤ ਡੈਸਕ 09-07-2026

ਡੱਬਵਾਲੀ, 9 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪਿੰਡ ਪੰਨੀਵਾਲਾ ਰੁਲਦੂ ਸਥਿਤ ਈ-20 ਗ੍ਰੀਨ ਫਿਊਲਜ਼ ਪ੍ਰਾਈਵੇਟ ਲਿਮਟਿਡ ਵਿਚ ਖੇਤੀ ਲਈ ਵਰਤੀ ਜਾਣ ਵਾਲੀ ਯੂਰੀਆ ਦੇ ਕਥਿਤ ਸਨਅਤੀ ਇਸਤੇਮਾਲ ਦਾ ਮਾਮਲਾ ਸਾਹਮਣੇ ਆਇਆ ਹੈ। ਖੇਤੀਬਾੜੀ ਵਿਭਾਗ ਦੀ ਜਾਂਚ ਮਗਰੋਂ ਸਦਰ ਥਾਣਾ ਪੁਲਿਸ ਨੇ ਫੈਕਟਰੀ ਪ੍ਰਬੰਧਨ ਅਤੇ ਦਿੱਲੀ ਦੀ ਸਪਲਾਇਰ ਫਰਮ ਸ਼ੁਭਮ ਇੰਟਰਨੈਸ਼ਨਲ ਖ਼ਿਲਾਫ਼ ਧੋਖਾਧੜੀ, ਜ਼ਰੂਰੀ ਵਸਤਾਂ ਐਕਟ ਅਤੇ ਫਰਟੀਲਾਈਜ਼ਰ ਕੰਟਰੋਲ ਆਰਡਰ ਤਹਿਤ ਕੇਸ ਦਰਜ ਕੀਤਾ ਹੈ।

ਜਾਂਚ ਟੀਮ ਨੇ ਫੈਕਟਰੀ ਦੇ ਸਟੋਰ ਰੂਮ ’ਚੋਂ ਯੂਰੀਆ ਦੇ ਕੁੱਲ 763 ਥੈਲੇ ਬਰਾਮਦ ਕੀਤੇ। ਇਨ੍ਹਾਂ ’ਚ ਇੰਡੀਅਨ ਪੋਟਾਸ਼ ਲਿਮਿਟਡ ਦੇ ‘ਐਗਰੀਕਲਚਰ ਗ੍ਰੇਡ’ ਵਾਲੇ 6 ਪੀਲੇ ਥੈਲੇ ਮਿਲੇ, ਜਦਕਿ 757 ਹੋਰ ਥੈਲੇ ਵੀ ਸ਼ੱਕ ਦੇ ਘੇਰੇ ’ਚ ਹਨ। ਵਿਭਾਗ ਮੁਤਾਬਕ ਇਨ੍ਹਾਂ ਥੈਲਿਆਂ ’ਤੇ ਬੈਚ ਨੰਬਰ, ਤਿਆਰੀ ਮਿਤੀ ਅਤੇ ਨਿਰਮਾਤਾ ਕੰਪਨੀ ਵਰਗੀ ਲੋੜੀਂਦੀ ਜਾਣਕਾਰੀ ਦਰਜ ਨਹੀਂ ਸੀ। ਸ਼ੱਕੀ ਖਾਦ ਦੇ 10 ਸੈਂਪਲ ਵੀ ਭਰੇ ਗਏ ਹਨ।

ਐੱਫ.ਆਈ.ਆਰ. ਮੁਤਾਬਕ ਖਰੀਦ ਆਰਡਰ ਵਿਚ ਮਾਲ ਦਾ ਨਾਂਅ ‘ਆਰਗੈਨਿਕ ਕੰਪੋਸਟ’ ਲਿਖਿਆ ਗਿਆ, ਜਦਕਿ ਸਪਲਾਇਰ ਦੇ ਬਿੱਲਾਂ ਵਿਚ ਉਸੇ ਮਾਲ ਨੂੰ ‘ਟੈਕਨੀਕਲ ਗ੍ਰੇਡ ਯੂਰੀਆ’ ਦਰਸਾਇਆ ਗਿਆ। ਜਾਂਚ ਦੌਰਾਨ ਅਧਿਕਾਰੀਆਂ ਨੂੰ ਥੈਲਿਆਂ ’ਚੋਂ ਨਿੰਮ ਦੀ ਮਹਿਕ ਵੀ ਆਈ, ਜਿਸ ਨਾਲ ਸ਼ੱਕ ਹੋਰ ਗਹਿਰਾ ਹੋ ਗਿਆ। ਸਰਕਾਰ ਖੇਤੀ ਵਾਲੀ ਯੂਰੀਆ ਦੀ ਪਛਾਣ ਲਈ ਉਸ ’ਤੇ ਨਿੰਮ ਤੇਲ ਦੀ ਕੋਟਿੰਗ ਕਰਦੀ ਹੈ।

ਇਹ ਮਾਮਲਾ ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਖੇਤੀ ਅਧਿਕਾਰੀਆਂ ਮੁਤਾਬਕ ਛਾਪੇਮਾਰੀ ਦੌਰਾਨ ਪੁਲਿਸ ਦੀ ਮੌਜੂਦਗੀ ਵਿਚ ਸਾਰਾ ਮਾਲ ਬਾਹਰ ਕਢਵਾ ਕੇ ਸੀਲ ਕੀਤਾ ਗਿਆ। ਥਾਣਾ ਸਦਰ ਮੁਖੀ ਅਨਿਲ ਕੁਮਾਰ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।

ਦੂਜੇ ਪਾਸੇ ਈ-20 ਗ੍ਰੀਨ ਫਿਊਲਜ਼ ਦੇ ਸੀ.ਈ.ਓ. ਹੈਰੀ ਗਰੋਵਰ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਫੈਕਟਰੀ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਹੋਈ ਚੰਨੀ ਧੜੇ ਦੀ ਮੀਟਿੰਗ, ਨਹੀਂ ਖੋਲ੍ਹੇ ਪੱਤੇ ਅਗਲੀ ਖ਼ਬਰ ਭਾਰਤ-ਆਸਟ੍ਰੇਲੀਆ ਵਿਚਾਲੇ ਹੋਇਆ ਯੂਰੇਨੀਅਮ ਸੌਦਾ
Ad Position 24