12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਚੰਡੀਗੜ੍ਹ ’ਚ ਹੋਈ ਚੰਨੀ ਧੜੇ ਦੀ ਮੀਟਿੰਗ, ਨਹੀਂ ਖੋਲ੍ਹੇ ਪੱਤੇ

ਚੰਡੀਗੜ੍ਹ, 9 ਜੁਲਾਈ (ਵਿਕਰਮਜੀਤ ਸਿੰਘ ਮਾਨ)- ਰਾਣਾ ਗੁਰਜੀਤ ਦੇ ਘਰ ਚੰਨੀ ਧੜੇ ਦੀ ਮੀਟਿੰਗ ਹੋਈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ....

Ad Position 21
No active advertisement
ਅਜੀਤ ਡੈਸਕ 09-07-2026

ਚੰਡੀਗੜ੍ਹ, 9 ਜੁਲਾਈ (ਵਿਕਰਮਜੀਤ ਸਿੰਘ ਮਾਨ)- ਰਾਣਾ ਗੁਰਜੀਤ ਦੇ ਘਰ ਚੰਨੀ ਧੜੇ ਦੀ ਮੀਟਿੰਗ ਹੋਈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਬਰਿੰਦਰਜੀਤ ਪਾਹੜਾ ਅਤੇ ਕਈ ਹੋਰ ਆਗੂ ਸ਼ਾਮਿਲ ਹੋਏ l ਇਸ ਮੌਕੇ ਰਾਣਾ ਗੁਰਜੀਤ ਨੇ ਕਿਹਾ ਕਿ ਸਾਰੇ ਇਕੱਠੇ ਹੋਕੇ ਮੇਰੇ ਕੋਲ ਆਏ ਕਿ ਕਾਂਗਰਸ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ l ਜੇਕਰ ਮੇਰੇ ਨਾਲ ਕਪੂਰਥਲਾ ਵਿਚ ਧੱਕਾ ਹੋਇਆ, ਲੋਕਤੰਤਰ ਦਾ ਕਤਲ ਹੋਇਆ, ਤਾਂ ਚੁੱਪ ਨਹੀਂ ਬੈਠਾਂਗੇ, ਅਦਾਲਤ ਜਾਵਾਂਗੇ l ਸਾਰੇ ਮੇਰਾ ਮਨੋਬਲ ਉੱਚਾ ਕਰਨ ਲਈ ਆਏ l

ਕਾਂਗਰਸ ਦੇ ਕਲੇਸ਼ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੇਰੀ ਬਘੇਲ ਨਾਲ ਕੋਈ ਗੱਲਬਾਤ ਨਹੀਂ ਹੋਈ, ਸੱਕਤਰ ਸੂਰਜ ਠਾਕੁਰ ਨਾਲ ਗੱਲ ਹੋਈ ਸੀ ਅਤੇ ਉਹਨਾਂ ਨੂੰ ਮੈਂ ਮਿਲਾਂਗਾ। ਉਨ੍ਹਾਂ ਕਿਹਾ ਕਿ ਹਾਈਕਮਾਨ ਤੋਂ ਕੋਈ ਵੀ ਬੰਦਾ ਬਾਹਰ ਨਹੀਂ , ਕੋਈ ਉਪਰ ਨਹੀਂ। ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਸਾਰਾ ਕੁਝ ਠੀਕ ਹੋ ਜਾਏਗਾ l ਅੰਦਰ ਕੀ ਗੱਲ ਹੋਈ , ਇਸ ਬਾਰੇ ਉਨ੍ਹਾਂ ਕਿਹਾ ਕਿ ਇਹ ਮੇਰਾ ਅੰਦਰੂਨੀ ਮਾਮਲਾ ਹੈ , ਤੁਸੀਂ ਥੋਪ ਨਹੀਂ ਸਕਦੇ l ਅਸੀਂ ਸਾਰੇ ਪਾਰਟੀ ਦੇ ਵਰਕਰ ਹਾਂ, ਅਸੀਂ ਜਲਦ ਬਘੇਲ ਨੂੰ ਮਿਲਾਂਗੇ l

Ad Position 22
No active advertisement
ਪਿਛਲੀ ਖ਼ਬਰ ਸਕੂਟਰੀ-ਟਰੱਕ ਹਾਦਸੇ ਵਿਚ ਨੂੰਹ ਦੀ ਮੌਤ, ਸੱਸ ਜਖ਼ਮੀ ਹਾਲਤ ਗੰਭੀਰ ਅਗਲੀ ਖ਼ਬਰ ਈ-20 ਗ੍ਰੀਨ ਫਿਊਲਜ਼ ’ਚ ਖੇਤੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਦਾ ਮਾਮਲਾ, ਕੇਸ ਦਰਜ
Ad Position 24